ਹਰਿਆਣਾ (ਭਾਸ਼ਾ)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ 'ਚ ਕੋਈ ਭੂਮਿਕਾ ਹੋਣ ਤੋਂ ਸਾਫ਼ ਇਨਕਾਰ ਕਰ ਚੁੱਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਕਿਹਾ ਕਿ ਇਹ ਤੈਅ ਕਰਨਾ ਕਾਨੂੰਨ ਦਾ ਕੰਮ ਹੈ ਕਿ ਪੈਰੋਲ ਦੌਰਾਨ ਕੌਣ ਕੀ-ਕੀ ਕਰ ਸਕਦਾ ਹੈ। ਖੱਟੜ ਦਾ ਇਹ ਬਿਆਨ ਪੈਰੋਲ 'ਤੇ ਪਿਛਲੇ ਹਫ਼ਤੇ ਰਿਹਾਅ ਕੀਤੇ ਗਏ ਰਾਮ ਰੀਮ ਵਲੋਂ ਉੱਤਰ ਪ੍ਰਦੇਸ ਦੇ ਬਰਨਾਵਾ ਸਥਿਤ ਆਸ਼ਰਮ ਤੋਂ ਆਨਲਾਈਨ ਧਾਰਮਿਕ ਆਯੋਜਨ ਕੀਤੇ ਜਾਣ ਤੋਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ : ਪੱਥਰ ਦਿਲ ਮਾਪਿਆਂ ਨੇ ਝਾੜੀਆਂ 'ਚ ਸੁੱਟਿਆ ਨਵਜਨਮਿਆ ਬੱਚਾ, ਅੱਗੇ ਜੋ ਹੋਇਆ ਜਾਣ ਕੰਬ ਜਾਵੇਗੀ ਰੂਹ
ਇਨ੍ਹਾਂ ਆਯੋਜਨਾਂ 'ਚ ਡੇਰਾ ਮੁਖੀ ਦੇ ਕਈ ਪੈਰੋਕਾਰ ਸ਼ਾਮਲ ਹੋਏ, ਜਿਸ 'ਚ ਹਰਿਆਣਾ ਤੋਂ ਭਾਜਪਾ ਦੇ ਕਈ ਨੇਤਾ ਵੀ ਹਨ। ਇਸ ਸੰਬੰਧ 'ਚ ਸਵਾਲ 'ਤੇ ਖੱਟੜ ਨੇ ਕਿਹਾ,''ਮੈਂ ਕਹਿ ਰਿਹਾ ਹਾਂ ਕਿ ਇਹ ਦੇਖਣਾ ਕਾਨੂੰਨ ਦਾ ਕੰਮ ਹੈ, ਪੈਰੋਲ 'ਤੇ ਰਿਹਾਅ ਹੋਏ ਲੋਕਾਂ ਨੇ ਤਾਂ ਰਾਜਨੀਤਕ ਰੈਲੀਆਂ ਵੀ ਕੀਤੀਆਂ ਹਨ।'' ਖੱਟੜ ਦਾ ਰਾਜਨੀਤਕ ਰੈਲੀ ਕਰਨ ਬਾਰੇ ਇਸ਼ਾਰਾ ਅਸਿੱਧੇ ਤੌਰ 'ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੱਲ ਪ੍ਰਤੀਤ ਹੁੰਦਾ ਹੈ, ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪੈਰੋਲ 'ਤੇ ਰਿਹਾਅ ਹੋਣ ਦੇ ਬਾਅਦ ਅਜਿਹਾ ਕੀਤਾ ਸੀ। ਖੱਟੜ ਨੇ ਕਿਹਾ,''ਉਦੋਂ ਕੀ ਕਿਸੇ ਨੇ ਇਤਰਾਜ਼ ਕੀਤਾ?''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੁਪਰੀਮ ਕੋਰਟ ਪੁੱਜਾ ਮੋਰਬੀ ਪੁਲ ਹਾਦਸੇ ਦਾ ਮਾਮਲਾ; 134 ਲੋਕਾਂ ਦੀ ਗਈ ਜਾਨ, ਹੁਣ ਤੱਕ 9 ਲੋਕ ਗ੍ਰਿਫ਼ਤਾਰ
NEXT STORY