ਬੈਂਗਲੁਰੂ (ਪ.ਸ.)- ਮੈਸੂਰ ਵਿਚ ਇਕ ਮਹਿਲਾ ਆਸ਼ਾ ਵਰਕਰ ਵਲੋਂ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਦਾ ਸੁਝਾਅ ਦੇਣ 'ਤੇ ਉਸ ਨੂੰ ਧਮਕੀ ਦੇਣ ਦੇ ਦੋਸ਼ ਹੇਠ ਤਿੰਨ ਲੋਕਾਂ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਆਸ਼ਾ ਵਰਕਰ ਸੁਮਿਆ ਫਿਰਦੌਸ ਸੋਮਵਾਰ ਨੂੰ ਦੌਰੇ ਮੈਸੂਰ ਦੇ ਹਲੀਮ ਨਗਰ ਦੇ ਦੌਰੇ ਸੀ, ਜਿਸ ਦੌਰਾਨ ਉਹ ਸਥਾਨਕ ਲੋਕਾਂ ਵਿਚ ਕੋਵਿਡ-19 ਦੇ ਲੱਛਣਾਂ ਦਾ ਪਤਾ ਲਗਾ ਰਹੀ ਸੀ, ਜਦੋਂ ਫਿਰਦੌਸ ਨੇ ਉਥੇ ਮੌਜੂਦ ਲੋਕਾਂ ਨੂੰ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਦਾ ਪਾਲਨ ਕਰਨ ਦੀ ਅਪੀਲ ਕੀਤੀ ਤਾਂ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਅਤੇ ਧਮਕੀ ਦਿੱਤੀ।
ਦਿੱਲੀ ਸਰਕਾਰ ਜਰੂਰਤਮੰਦਾਂ ਲਈ ਸੰਸਦ ਮੈਂਬਰਾਂ, ਵਿਧਾਇਕਾਂ ਨੂੰ ਦੇਵੇਗੀ 2,000 ਫੂਡ ਕੂਪਨ
NEXT STORY