ਨਵੀਂ ਦਿੱਲੀ : ਸਹਾਰਾ ਗਰੁੱਪ ਦੇ ਤਿੰਨ ਕਰੋੜ ਤੋਂ ਵੱਧ ਨਿਵੇਸ਼ਕਾਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਸਹਾਰਾ ਗਰੁੱਪ ਦੇ ਨਿਵੇਸ਼ਕਾਂ ਨੇ ਗਰੁੱਪ ਦੀਆਂ ਕੰਪਨੀਆਂ 'ਚ ਫਸੇ 80,000 ਕਰੋੜ ਰੁਪਏ ਵਾਪਸ ਲੈਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਦੇ ਸਹਿਕਾਰਤਾ ਰਾਜ ਮੰਤਰੀ ਬੀ.ਐੱਲ.ਵਰਮਾ ਨੇ ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਨਿਵੇਸ਼ਕਾਂ ਲਈ ਇੱਕ ਪੋਰਟਲ ਲਾਂਚ ਕੀਤਾ ਹੈ, ਜਿੱਥੇ ਉਹ ਆਪਣਾ ਫਸਿਆ ਹੋਇਆ ਪੈਸਾ ਪ੍ਰਾਪਤ ਕਰਨ ਲਈ ਅਪਲਾਈ ਕਰ ਸਕਦੇ ਹਨ। ਵਰਮਾ ਨੇ ਕਿਹਾ ਕਿ ਹੁਣ ਤੱਕ 80,000 ਕਰੋੜ ਰੁਪਏ ਵਾਪਸ ਲੈਣ ਲਈ ਪੋਰਟਲ 'ਤੇ ਤਿੰਨ ਕਰੋੜ ਨਿਵੇਸ਼ਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਇਹ ਵੀ ਪੜ੍ਹੋ : ਵਿਦੇਸ਼ ਰਹਿੰਦੇ ਪ੍ਰਵਾਸੀਆਂ 'ਚੋਂ ਸਭ ਤੋਂ ਜ਼ਿਆਦਾ ਪੈਸੇ ਭੇਜਣ ਦੇ ਮਾਮਲੇ ਭਾਰਤੀ NRI ਸਿਖ਼ਰ 'ਤੇ, ਚੀਨ ਵੀ ਪਛੜਿਆ
ਉਨ੍ਹਾਂ ਕਿਹਾ, 'ਅਸੀਂ 45 ਦਿਨਾਂ ਵਿੱਚ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਾਨੂੰ 5,000 ਕਰੋੜ ਰੁਪਏ ਮਿਲੇ ਹਨ। ਅਸੀਂ ਸਾਰੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਅਤੇ ਸਹਾਰਾ ਗਰੁੱਪ ਤੋਂ ਹੋਰ ਪੈਸੇ ਲੈਣ ਲਈ ਦੁਬਾਰਾ ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ। ਸਹਾਰਾ ਗਰੁੱਪ ਦੇ ਨਿਵੇਸ਼ਕਾਂ ਦਾ ਇਕ-ਇਕ ਪੈਸਾ ਵਾਪਸ ਕੀਤਾ ਜਾਵੇਗਾ। ਵਰਮਾ ਨੇ ਕਿਹਾ ਕਿ ਕਈ ਨਿਵੇਸ਼ਕਾਂ ਦੇ ਪੈਸੇ ਵਾਪਸ ਮਿਲ ਚੁੱਕੇ ਹਨ। ਉਸਨੇ ਭਰੋਸਾ ਦਿੱਤਾ ਕਿ ਪੋਰਟਲ 'ਤੇ ਪ੍ਰਕਿਰਿਆ ਵਿੱਚੋਂ ਲੰਘਣ ਵਾਲੇ ਸਾਰੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ। ਫਿਲਹਾਲ ਛੋਟੇ ਨਿਵੇਸ਼ਕਾਂ ਨੂੰ ਸ਼ੁਰੂਆਤ 'ਚ ਰਿਫੰਡ ਮਿਲ ਰਿਹਾ ਹੈ। ਰਿਫੰਡ ਦੀ ਸ਼ੁਰੂਆਤ 10-10 ਹਜ਼ਾਰ ਰੁਪਏ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ : Mark Zuckerburg ਟਾਪੂ 'ਤੇ ਬਣਵਾ ਰਹੇ 'ਗੁਪਤ ਰਿਹਾਇਸ਼', ਸੁਰੰਗ ਰਾਹੀਂ ਬੰਕਰ ਦੀ ਹੈ ਵਿਵਸਥਾ
ਕੰਪਨੀਆਂ ਖਿਲਾਫ ਜਾਂਚ
ਸਹਾਰਾ ਗਰੁੱਪ ਦੇ ਮੁਖੀ ਸੁਬਰਤ ਰਾਏ ਦੀ 14 ਨਵੰਬਰ ਨੂੰ ਮੌਤ ਹੋ ਗਈ ਸੀ। ਦੇਸ਼ ਭਰ ਦੇ ਲੱਖਾਂ ਨਿਵੇਸ਼ਕਾਂ ਨੇ ਉਸ ਦੀਆਂ ਕੰਪਨੀਆਂ ਵਿੱਚ ਪੈਸਾ ਲਗਾਇਆ ਹੋਇਆ ਹੈ ਪਰ ਹੁਣ ਉਨ੍ਹਾਂ ਨੂੰ ਆਪਣਾ ਪੈਸਾ ਵਾਪਸ ਨਹੀਂ ਮਿਲ ਰਿਹਾ ਹੈ। ਗਰੁੱਪ ਦੀਆਂ ਕੁਝ ਕੰਪਨੀਆਂ ਦੀ ਗੰਭੀਰ ਧੋਖਾਧੜੀ ਜਾਂਚ ਦਫਤਰ (ਐਸਐਫਆਈਓ) ਅਤੇ ਕੰਪਨੀ ਐਕਟ ਦੇ ਤਹਿਤ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਹਾਰਾ ਗਰੁੱਪ ਦੀਆਂ ਕੁਝ ਕੰਪਨੀਆਂ ਖਿਲਾਫ ਚੱਲ ਰਹੀ ਜਾਂਚ 'ਚ ਕਿਸੇ ਵੀ ਵਿਅਕਤੀ ਦੀ ਮੌਤ ਨਾਲ ਕੋਈ ਰੁਕਾਵਟ ਨਹੀਂ ਆਵੇਗੀ।
ਇਹ ਵੀ ਪੜ੍ਹੋ : Elon Musk ਦੀ ਵਧੀ ਮੁਸ਼ਕਲ , ਯੂਰਪੀਅਨ ਯੂਨੀਅਨ ਦੀ ਰਡਾਰ 'ਤੇ ਸ਼ੁਰੂ ਹੋਈ 'X' ਦੀ ਜਾਂਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Nirma ਦੀ ਹੋ ਜਾਵੇਗੀ ਗਲੇਨਮਾਰਕ, 5651 ਕਰੋੜ ਰੁਪਏ ਦੇ ਸੌਦੇ ਨੂੰ ਮਿਲੀ ਮਨਜ਼ੂਰੀ
NEXT STORY