ਨਵੀਂ ਦਿੱਲੀ — ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀ ਵੀ ਇਸ 'ਚ ਪੂਰਾ ਯੋਗਦਾਨ ਪਾ ਰਹੇ ਹਨ। ਇਸ ਸਾਲ ਭਾਰਤ ਨੇ ਪੈਸੇ ਭੇਜਣ ਦੇ ਮਾਮਲੇ ਵਿਚ ਇੱਕ ਵਾਰ ਫਿਰ ਆਪਣਾ ਸਿਖਰਲਾ ਸਥਾਨ ਕਾਇਮ ਰੱਖਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਪ੍ਰਵਾਸੀ ਬੈਂਕ, ਡਾਕਘਰ ਜਾਂ ਆਨਲਾਈਨ ਟ੍ਰਾਂਸਫਰ ਰਾਹੀਂ ਆਪਣੇ ਜੱਦੀ ਦੇਸ਼ ਨੂੰ ਪੈਸੇ ਭੇਜਦਾ ਹੈ, ਤਾਂ ਇਸਨੂੰ ਰੈਮਿਟੈਂਸ ਕਿਹਾ ਜਾਂਦਾ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਇਸ ਸਾਲ ਵਿਦੇਸ਼ਾਂ 'ਚ ਰਹਿਣ ਵਾਲੇ 3 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੇ 125 ਅਰਬ ਡਾਲਰ ਭਾਰਤ ਭੇਜੇ ਹਨ। ਇਸ ਮਾਮਲੇ ਵਿੱਚ ਭਾਰਤ ਦੇ ਨੇੜੇ-ਤੇੜੇ ਵੀ ਕੋਈ ਨਹੀਂ ਹੈ। ਮੈਕਸੀਕੋ 67 ਅਰਬ ਡਾਲਰ ਨਾਲ ਦੂਜੇ ਸਥਾਨ 'ਤੇ ਅਤੇ ਚੀਨ 50 ਅਰਬ ਡਾਲਰ ਨਾਲ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਮੌਕਾ, ਅੱਜ ਤੋਂ ਸ਼ੁਰੂ ਹੋਵੇਗੀ SGB ਦੀ ਵਿਕਰੀ
ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹਰ ਸਾਲ ਲਗਭਗ 25 ਲੱਖ ਭਾਰਤੀ ਦੂਜੇ ਦੇਸ਼ਾਂ ਵਿਚ ਜਾਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਅਮਰੀਕਾ ਜਾਂਦੇ ਹਨ। ਅਮਰੀਕਾ ਤੋਂ ਬਾਅਦ ਯੂਏਈ ਅਤੇ ਸਾਊਦੀ ਅਰਬ ਭਾਰਤੀਆਂ ਦੇ ਪਸੰਦੀਦਾ ਸਥਾਨ ਹਨ। ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਸਾਲ 2023 ਵਿੱਚ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਲਈ ਰੈਮਿਟੈਂਸ ਲਗਭਗ 3.8 ਪ੍ਰਤੀਸ਼ਤ ਵਧਿਆ ਅਤੇ ਇਹ 669 ਅਰਬ ਡਾਲਰ ਤੱਕ ਪਹੁੰਚ ਗਿਆ। ਇਸ ਸਾਲ ਦੱਖਣੀ ਏਸ਼ੀਆ ਨੂੰ ਭੇਜੇ ਜਾਣ ਵਾਲੇ ਪੈਸੇ ਵਿੱਚ 7.2% ਦਾ ਵਾਧਾ ਹੋਇਆ ਹੈ। ਹਾਲਾਂਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2024 ਵਿੱਚ ਮਹਿੰਗਾਈ ਅਤੇ ਵਿਕਾਸ ਵਿੱਚ ਗਿਰਾਵਟ ਕਾਰਨ ਪ੍ਰਵਾਸੀਆਂ ਦੀ ਆਮਦਨ ਵਿਚ ਕਮੀ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅਬੋਹਰ ਤੇ ਹੁਸ਼ਿਆਰਪੁਰ ਦੇ 'ਕਿੰਨੂ' ਨੂੰ ਮਿਲੀ ਨਵੀਂ ਪਛਾਣ, ਪੰਜਾਬ ਐਗਰੋ ਦੇ 'ਜਿਨ' ਨੂੰ ਮਿਲਿਆ ਦੂਜਾ ਸਥਾਨ
ਰਿਮਿਟੈਂਸ ਕੀ ਹੈ?
ਭਾਰਤ ਤੋਂ ਬਾਅਦ, ਸਭ ਤੋਂ ਵੱਧ ਰੈਮਿਟੈਂਸ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿੱਚ ਮੈਕਸੀਕੋ, ਚੀਨ, ਫਿਲੀਪੀਨਜ਼ (40 ਅਰਬ ਡਾਲਰ ) ਅਤੇ ਮਿਸਰ (24 ਅਰਬ ਡਾਲਰ) ਸ਼ਾਮਲ ਹਨ। ਪਰਵਾਸੀ ਮਜ਼ਦੂਰ ਜਾਂ ਪੇਸ਼ੇਵਰ ਆਪਣੇ ਜੱਦੀ ਪਿੰਡ ਜਾਂ ਸ਼ਹਿਰ ਵਿੱਚ ਵਸੇ ਆਪਣੇ ਮਾਪਿਆਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਭੇਜਦੇ ਹਨ। ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਪੈਸੇ ਆਪਣੇ ਜੱਦੀ ਦੇਸ਼ ਭੇਜਦੇ ਹਨ। ਉਹ ਬੈਂਕ, ਡਾਕਘਰ ਜਾਂ ਆਨਲਾਈਨ ਟ੍ਰਾਂਸਫਰ ਰਾਹੀਂ ਫੰਡ ਭੇਜਦੇ ਹਨ। ਇਸ ਤਰੀਕੇ ਨਾਲ ਪ੍ਰਾਪਤ ਕੀਤੀ ਰਕਮ ਨੂੰ ਰੈਮਿਟੈਂਸ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਖਾੜੀ ਦੇਸ਼ਾਂ ਜਾਂ ਅਮਰੀਕਾ ਅਤੇ ਬ੍ਰਿਟੇਨ ਵਰਗੇ ਵਿਕਸਤ ਦੇਸ਼ਾਂ ਵਿੱਚ ਡਾਕਟਰ ਅਤੇ ਇੰਜੀਨੀਅਰ ਵਜੋਂ ਕੰਮ ਕਰ ਰਹੇ ਐਨਆਰਆਈ ਭਾਰਤ ਵਿੱਚ ਆਪਣੇ ਮਾਤਾ-ਪਿਤਾ ਜਾਂ ਪਰਿਵਾਰ ਨੂੰ ਪੈਸੇ ਭੇਜਦੇ ਹਨ, ਤਾਂ ਇਸਨੂੰ ਰੈਮਿਟੈਂਸ ਕਿਹਾ ਜਾਂਦਾ ਹੈ।
ਵਿਦੇਸ਼ ਰਹਿੰਦੇ ਪ੍ਰਵਾਸੀਆਂ 'ਚੋਂ ਸਭ ਤੋਂ ਜ਼ਿਆਦਾ ਪੈਸੇ ਭੇਜਣ ਦੇ ਮਾਮਲੇ ਭਾਰਤੀ ਸਿਖ਼ਰ 'ਤੇ, ਚੀਨ ਵੀ ਪਛੜਿਆ
ਇਹ ਵੀ ਪੜ੍ਹੋ : ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ 'ਚ ਪੇਸ਼ ਹੋਇਆ ਨਵਾਂ ਟੈਲੀਕਾਮ ਬਿੱਲ, ਜਾਣੋ ਕੰਪਨੀਆਂ ਲਈ ਕੀ ਹੋਵੇਗਾ ਬਦਲਾਅ
NEXT STORY