ਤਿਰੂਪਤੀ- ਤਿੰਨ ਹੋਟਲਾਂ ਨੂੰ ਸ਼ੁੱਕਰਵਾਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਹੋਟਲ ਦੇ ਮਾਲਕ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਹੋਟਲ ਮਾਲਕ ਨੂੰ ਮਿਲੀ ਈਮੇਲ ਵਿਚ ਦੂਜੇ ਹੋਟਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਸ ਨੇ ਧਮਕੀ ਮਿਲੇ ਹੋਟਲਾਂ ਵਿਚ ਚੈਕਿੰਗ ਮੁਹਿੰਮ ਸ਼ੁਰੂ ਕੀਤੀ। ਇਹ ਧਮਕੀ ਭਰੀ ਈਮੇਲ ਆਂਧਰਾ ਪ੍ਰਦੇਸ਼ ਦੇ ਹੋਟਲਾਂ ਨੂੰ ਮਿਲੀ।
ਪੁਲਸ ਟੀਮ ਨੂੰ ਕੋਈ ਸ਼ੱਕੀ ਵਸਤੂ ਨਾ ਮਿਲਣ 'ਤੇ ਰਾਹਤ ਦਾ ਸਾਹ ਮਿਲਿਆ ਹੈ। ਤਿਰੂਪਤੀ ਪੂਰਬੀ ਪੁਲਸ ਸਟੇਸ਼ਨ ਦੇ ਸਰਕਲ ਇੰਸਪੈਕਟਰ ਸ਼੍ਰੀਨਿਵਾਸਲੁ ਨੇ ਕਿਹਾ ਕਿ ਤਿੰਨ ਹੋਟਲਾਂ ਨੂੰ ਬੰਬ ਦੀ ਧਮਕੀ ਦੀ ਚਿਤਾਵਨੀ ਮਿਲੀ ਹੈ। ਈਮੇਲ ਦੇ ਸਬੰਧ ਵਿਚ ਇਕ FIR ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਸੀਂ ਜਲਦੀ ਹੀ ਦੋਸ਼ੀਆਂ ਦਾ ਪਤਾ ਲਗਾ ਲਵਾਂਗੇ। ਜਾਂਚ ਪੂਰੀ ਹੋਣ ਤੋਂ ਬਾਅਦ ਪਛਾਣ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੇਸ਼ ਦੀਆਂ ਕਈ ਵੱਖ-ਵੱਖ ਫਲਾਈਟਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਪੁਲਸ ਦੀ ਟੀਮ ਅਤੇ ਏਅਰਲਾਈਨਜ਼ ਨਾਲ ਜੁੜੇ ਅਧਿਕਾਰੀ ਇਸ ਧਮਕੀ ਭਰੇ ਈਮੇਲ ਅਤੇ SMS ਦੀ ਜਾਂਚ ਕਰ ਰਹੇ ਹਨ। ਧਮਕੀ ਭਰੇ ਈਮੇਲ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੀ ਰਵੱਈਆ ਸਖ਼ਤ ਹੋ ਗਿਆ ਹੈ।
ਸਰਬਸੰਮਤੀ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਰਵਿੰਦਰ ਕਲਿਆਣ
NEXT STORY