ਜੈਪੁਰ — ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਫਤਿਹਪੁਰ ਥਾਣਾ ਖੇਤਰ 'ਚ ਮੰਗਲਵਾਰ ਸ਼ਾਮ ਨੂੰ ਸੀਵਰੇਜ ਟੈਂਕੀ ਦੀ ਸਫਾਈ ਕਰਦੇ ਸਮੇਂ ਤਿੰਨ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਸ ਅਧਿਕਾਰੀ ਸੁਭਾਸ਼ ਬਿਜਾਰਾਣੀ ਨੇ ਦੱਸਿਆ ਕਿ ਐਲ.ਐਨ.ਟੀ. ਕੰਪਨੀ ਵੱਲੋਂ ਸਰਦਾਪੁਰਾ ਵਿੱਚ ਸੀਵਰੇਜ ਟੈਂਕੀ ਦੀ ਸਫ਼ਾਈ ਕਰਵਾਈ ਜਾ ਰਹੀ ਸੀ। ਸੀਵਰੇਜ ਟੈਂਕੀ ਦੀ ਸਫਾਈ ਕਰਨ ਆਏ ਤਿੰਨ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਪੁਲਸ ਅਧਿਕਾਰੀ ਨੇ ਦੱਸਿਆ, “ਇੱਕ ਮਜ਼ਦੂਰ ਹੇਠਾਂ ਜਾ ਕੇ 20 ਫੁੱਟ ਡੂੰਘੇ ਟੈਂਕ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਉਹ ਬੇਹੋਸ਼ ਹੋ ਗਿਆ। ਉਸ ਦੇ ਦੋ ਸਾਥੀ ਉਸ ਨੂੰ ਬਚਾਉਣ ਲਈ ਅੰਦਰ ਗਏ ਪਰ ਉਹ ਵੀ ਬੇਹੋਸ਼ ਹੋ ਗਏ।” ਉਨ੍ਹਾਂ ਦੱਸਿਆ ਕਿ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੱਜਣ ਕੁਮਾਰ (40), ਰਾਜੇਸ਼ ਉਰਫ ਮਹਿੰਦਰ (38) ਅਤੇ ਮੁਕੇਸ਼ (33) ਵਜੋਂ ਹੋਈ ਹੈ।
ਸ਼ਿਵ ਸੈਨਾ ਨੇ ਜਾਰੀ ਕੀਤੀ 45 ਉਮੀਦਵਾਰਾਂ ਦੀ ਸੂਚੀ, CM ਏਕਨਾਥ ਸ਼ਿੰਦੇ ਇੱਥੋਂ ਲੜਨਗੇ ਚੋਣ
NEXT STORY