ਗਾਜ਼ੀਪੁਰ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ਦਿਲਦਾਰ ਨਗਰ ਇਲਾਕੇ ’ਚ ਵੀਰਵਾਰ ਸਵੇਰੇ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਇਕ ਸਾਲ ਦਾ ਬੱਚਾ ਵੀ ਸ਼ਾਮਲ ਹੈ।
ਦਿਲਦਾਰ ਨਗਰ ਥਾਣੇ ਦੇ ਇੰਚਾਰਜ ਅਸ਼ੋਕ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਪਰਿਵਾਰ ਸਰਹੁਲਾ ਪਿੰਡ ’ਚ ਸਰੋਜ ਦੇਵੀ ਦੇ ਪਿਤਾ ਦੇ ਘਰੋਂ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਸਵੇਰੇ ਲੱਗਭਗ 10 ਵਜੇ ਕਰਮਾ ਪਿੰਡ ਚੌਕ ’ਚ ਪੁੱਜੇ ਤਾਂ ਅਚਾਨਕ ਆਸਮਾਨੀ ਬਿਜਲੀ ਡਿੱਗਣ ਨਾਲ ਕਰਮਾ ਪਿੰਡ ਨਿਵਾਸੀ ਰਵੀਸ਼ੰਕਰ ਕੁਸ਼ਵਾਹਾ, ਉਨ੍ਹਾਂ ਦੀ ਪਤਨੀ ਸਰੋਜ ਦੇਵੀ (28) ਅਤੇ ਉਨ੍ਹਾਂ ਦੇ ਇਕ ਸਾਲ ਦੇ ਬੇਟੇ ਅੰਕੁਸ਼ ਕੁਸ਼ਵਾਹਾ ਦੀ ਮੌਤ ਹੋ ਗਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤਿੰਨਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮੁੰਬਈ ਏਅਰਪੋਰਟ 'ਤੇ 11 ਕਰੋੜ ਰੁਪਏ ਦੀ ਤਰਲ ਕੋਕੀਨ ਬਰਾਮਦ, ਵਿਦੇਸ਼ੀ ਤਸਕਰ ਗ੍ਰਿਫਤਾਰ
NEXT STORY