ਗੁਹਾਟੀ (ਵਾਰਤਾ)- ਆਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਨਾਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨ. ਈ. ਈ. ਪੀ. ਸੀ. ਓ.) ਦੇ ਖਾਨਡਾਂਗ ਪਣ-ਬਿਜਲੀ ਪ੍ਰਾਜੈਕਟ ਦੌਰਾਨ ਬੰਨ੍ਹ ਦੇ ਟਰਬਾਈਨ 'ਚ ਪਾਣੀ ਭਰ ਜਾਣ ਅਤੇ ਧਮਾਕਾ ਹੋਣ ਨਾਲ 3 ਕਰਮੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੇਘਾਲਿਆ ਦੇ ਉੱਪਰੀ ਇਲਾਕਿਆਂ 'ਚ ਲਗਾਤਾਰ ਮੀਂਹ ਪੈਣ ਤੋਂ ਬਾਅਦ, ਸ਼ਨੀਵਾਰ ਨੂੰ ਬਿਜਲੀ ਪਲਾਂਟ ਦਾ ਬੰਨ੍ਹ ਭਰ ਗਿਆ ਅਤੇ ਕਈ ਦਰੱਖਤ ਉਖੜ ਗਏ, ਜਿਸ ਨਾਲ ਇੰਜੀਨੀਅਰ ਅਨੁਪਮ ਸੌਕੀਆ, ਪ੍ਰਬੰਧਨ ਜਯੰਤ ਹਜਾਰੀਕਾ ਅਤੇ ਇਕ ਹੋਰ ਠੇਕਾ ਕਰਮੀ ਦਿਮਾਰਜ ਜੌਹਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸਥਾਨਕ ਲੋਕਾਂ ਨੂੰ ਖ਼ਦਸ਼ਾ ਹੈ ਕਿ ਕੁਝ ਹੋਰ ਲੋਕ ਭਿਆਨਕ ਜ਼ਮੀਨ ਖਿੱਸਕਣ ਨਾਲ ਆਏ ਹੜ੍ਹ 'ਚ ਫਸ ਗਏ ਹੋਣਗੇ। ਸੀਨੀਅਰ ਅਧਿਕਾਰੀ ਅਤੇ ਮਾਹਿਰ ਮੌਕੇ 'ਤੇ ਪਹੁੰਚ ਗਏ ਹਨ। ਬਚਾਅ ਕੰਮ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸੇ ਤਰ੍ਹਾਂ ਦਾ ਹਾਦਸਾ 7 ਅਕਤੂਬਰ 2019 ਨੂੰ ਦੀਮਾ ਹਸਾਓ ਜ਼ਿਲ੍ਹੇ 'ਚ ਹੋਇਆ ਸੀ, ਜਿਸ 'ਚ ਕੰਪਨੀ ਦੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ।
PM ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ- ਧੀਆਂ ਦੀ ਪੜ੍ਹਾਈ ’ਤੇ ਜ਼ਰੂਰ ਕਰੋ ਫੋਕਸ
NEXT STORY