ਨੋਇਡਾ - ਨੋਇਡਾ ’ਚ ਵੱਖ-ਵੱਖ ਘਟਨਾਵਾਂ ’ਚ ਐੱਮ. ਬੀ. ਏ. ਦੇ ਵਿਦਿਆਰਥੀ ਸਮੇਤ 3 ਲੋਕਾਂ ਨੇ ਕਥਿਤ ਤੌਰ ’ਤੇ ਆਤਮਹੱਤਿਆ ਕਰ ਲਈ। ਨਾਲੇਜ ਪਾਰਕ ਖੇਤਰ ’ਚ ਜੇ. ਪੀ. ਅਮਨ ਸੋਸਾਇਟੀ ’ਚ ਰਹਿਣ ਵਾਲੇ ਮੌਰਿਆ ਪਟੇਲ (26) ਨੇ 22ਵੀਂ ਮੰਜਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਹ ਐਮਿਟੀ ਯੂਨੀਵਰਸਿਟੀ ਤੋਂ ਐੱਮ. ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਆਨਲਾਈਨ ਕੰਮ ਵੀ ਕਰਦਾ ਸੀ। ਪੁਲਸ ਅਨੁਸਾਰ ਪ੍ਰੀਖਿਆ ਪਾਸ ਨਾ ਕਰ ਸਕਣ ਨੂੰ ਲੈ ਕੇ ਉਹ ਤਣਾਅ ’ਚ ਸੀ।
ਉੱਥੇ ਹੀ, ਸੂਰਜਪੁਰ ਖੇਤਰ ’ਚ ਆਕਾਸ਼ (26) ਨੇ ਮਾਨਸਿਕ ਤਣਾਅ ਕਾਰਨ ਘਰ ’ਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਤੀਜੀ ਘਟਨਾ ਈਕੋਟੈੱਕ-3 ਖੇਤਰ ਦੀ ਕੁਲੇਸਰਾ ਕਾਲੋਨੀ ਦੀ ਹੈ, ਜਿੱਥੇ ਬੀਮਾਰੀ ਕਾਰਨ ਮਾਨਸਿਕ ਤਣਾਅ ’ਚ ਚੱਲ ਰਹੀ ਆਂਚਲ ਨੇ ਘਰ ’ਚ ਫਾਹਾ ਲਗਾ ਕੇ ਜਾਨ ਦੇ ਦਿੱਤੀ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੰਦੇ ਮਾਤਰਮ ’ਤੇ ਕਾਂਗਰਸ ਦਾ ਇਤਰਾਜ਼ ‘ਅਰਾਜਕਤਾਵਾਦੀ ਸੋਚ’: ਨਬੀਨ
NEXT STORY