ਨੈਸ਼ਨਲ ਡੈਸਕ- ਤੇਲੰਗਾਨਾ ਦੇ ਕਰੀਮਨਗਰ ਤੋਂ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁਲਸ ਥਾਣੇ ਦੇ ਅੰਦਰ ਖੜ੍ਹੀ ਪੁਲਸ ਦੀ ਪੈਟਰੋਲਿੰਗ ਗੱਡੀ ਹੀ ਚੋਰੀ ਹੋ ਗਈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਬਰਾਮਦ ਕਰ ਲਈ ਹੈ ਅਤੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ 7 ਸਤੰਬਰ ਨੂੰ ਡਿਊਟੀ ਖ਼ਤਮ ਹੋਣ ਤੋਂ ਬਾਅਦ ਪੈਟਰੋਲਿੰਗ ਟੀਮ ਨੇ ਆਪਣੀ ਸਰਕਾਰੀ ਇਨੋਵਾ ਗੱਡੀ ਕਰੀਮਨਗਰ ਦਿਹਾਤੀ ਪੁਲਸ ਥਾਣੇ 'ਚ ਪਾਰਕ ਕੀਤੀ ਸੀ। ਬਾਅਦ 'ਚ ਗੱਡੀ ਉੱਥੋਂ ਗਾਇਬ ਪਾਈ ਗਈ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਤੇ ਇਸ ਨੂੰ ਮੰਗਲਵਾਰ ਸਵੇਰੇ ਬਰਾਮਦ ਕਰ ਲਿਆ। ਪੁਲਸ ਨੇ ਚੋਰੀ ਦੀ ਘਟਨਾ ਦੇ ਸਬੰਧ ਵਿੱਚ ਮੋਹੰਮਦ ਏਜਾਜ਼ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਚੋਰੀ ਕੀਤੀ ਗਈ ਸਰਕਾਰੀ ਗੱਡੀ ਨੂੰ ਮੰਗਲਵਾਰ ਤੜਕੇ ਹੀ ਸਫ਼ਲਤਾਪੂਰਵਕ ਬਰਾਮਦ ਕਰ ਲਿਆ ਗਿਆ ਸੀ। ਪੁਲਸ ਅਨੁਸਾਰ ਮੁਲਜ਼ਮ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਅਦਾਲਤੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਗੀਅਰ ਬਾਕਸ ਹੇਠਾਂ ਲੁਕਾ ਕੇ ਲਿਜਾ ਰਹੇ ਸਨ ਸੋਨਾ, ਚੰਦੌਲੀ 'ਚ 3.92 ਕਰੋੜ ਦਾ Gold ਬਰਾਮਦ, 2 ਗ੍ਰਿਫ਼ਤਾਰ
NEXT STORY