ਪ੍ਰਤਾਪਗੜ੍ਹ (ਯੂਪੀ) : ਜ਼ਿਲ੍ਹਾ ਹੈੱਡਕੁਆਰਟਰ ਤੋਂ 70 ਕਿਲੋਮੀਟਰ ਦੂਰ ਥਾਣਾ ਕੋਤਵਾਲੀ ਕੁੰਡਾ ਖੇਤਰ ਵਿੱਚ ਬਕੁਲਾਹੀ ਨਦੀ ਤੋਂ ਮਿੱਟੀ ਇਕੱਠੀ ਕਰਨ ਗਈਆਂ ਤਿੰਨ ਸਕੀਆਂ ਭੈਣਾਂ ਸਮੇਤ ਚਾਰ ਕੁੜੀਆਂ ਦੀ ਵੀਰਵਾਰ ਸਵੇਰੇ 11 ਵਜੇ ਡੁੱਬਣ ਨਾਲ ਮੌਤ ਹੋ ਗਈ। ਇਸ ਮਾਮਲੇ ਦੇ ਸਬੰਧ ਵਿਚ ਧੀਕ ਪੁਲਸ ਸੁਪਰਡੈਂਟ (ਪੱਛਮੀ) ਸੰਜੇ ਰਾਏ ਨੇ ਦੱਸਿਆ ਕਿ ਦਿਹਵਾ ਜਲਾਲਪੁਰ ਪਿੰਡ ਦੇ ਜੀਤਲਾਲ ਦੀਆਂ ਤਿੰਨ ਧੀਆਂ, ਸਵਾਤੀ (13), ਸੰਧਿਆ (11), ਚਾਂਦਨੀ (6) ਅਤੇ ਗੁਆਂਢਣ ਪ੍ਰਿਥਵੀਪਾਲ ਦੀ ਧੀ ਪ੍ਰਿਯਾਂਸ਼ੀ (7) ਚੁੱਲ੍ਹਾ ਅਤੇ ਕੰਧਾਂ 'ਤੇ ਲੈਪ ਕਰਨ ਲਈ ਮਿੱਟੀ ਇਕੱਠੀ ਕਰਨ ਗਈਆਂ ਸਨ।
ਇਹ ਵੀ ਪੜ੍ਹੋ : Cobra Viral Video : ਬਾਬਾ ਨਹੀਂ ਡਰਦਾ! ਕੋਬਰਾ ਸੱਪ ਅੱਗੇ ਖੜ੍ਹ ਗਿਆ ਡਟ ਕੇ ਤੇ ਫਿਰ...
ਉਨ੍ਹਾਂ ਕਿਹਾ ਕਿ ਮਿੱਟੀ ਇਕੱਠੀ ਕਰਦੇ ਸਮੇਂ ਚਾਰੇ ਕੁੜੀਆਂ ਅਚਾਨਕ ਡੂੰਘੇ ਪਾਣੀ ਵਿੱਚ ਡੁੱਬਣ ਲੱਗ ਪਈਆਂ। ਜਦੋਂ ਉਨ੍ਹਾਂ ਦੇ ਨਾਲ ਆਈਆਂ ਕੁੜੀਆਂ ਨੇ ਰੌਲਾ ਪਾਇਆ ਤਾਂ ਮੌਕੇ 'ਤੇ ਮੌਜੂਦ ਉਥੇ ਤੁਰੰਤ ਪਹੁੰਚ ਗਏ। ਲੋਕਾਂ ਨੇ ਇਕੱਠੇ ਹੋ ਕੇ ਚਾਰਾਂ ਕੁੜੀਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਏ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਸਥਾਨਕ ਪੁਲਸ ਅਤੇ ਤਹਿਸੀਲਦਾਰ ਮਾਲੀਆ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸਰਕਾਰ ਨੇ ਮਸਾਲਾ ਬਰਾਮਦ ਨੂੰ ਹੁਲਾਰਾ ਦੇਣ ਲਈ SPICED ਯੋਜਨਾ ਕੀਤੀ ਸ਼ੁਰੂ
NEXT STORY