ਦਿੱਲੀ 'ਚ ਡਿੱਗੀ 4 ਮੰਜਿਲਾ ਇਮਾਰਤ, 5 ਲੋਕਾਂ ਦੀ ਮੌਤ
ਨਵੀਂ ਦਿੱਲੀ— ਐਨ.ਸੀ.ਆਰ. 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਇਕ ਵਾਰ ਫਿਰ ਕਾਲ ਬਣ ਕੇ ਆਈ ਹੈ। ਗ੍ਰੇਟਰ ਨੋਇਡਾ ਅਤੇ ਗਾਜੀਆਬਾਦ ਵਰਗੀਆ ਘਟਨਾਵਾਂ ਨੂੰ ਲੋਕ ਭੁੱਲ ਨਹੀਂ ਸਕੇ ਹਨ। ਦਿੱਲੀ ਦੇ ਅਸ਼ੋਕ ਵਿਹਾਰ ਇਲਾਕੇ 'ਚ ਇਕ ਤਿੰਨ ਮੰਜ਼ਲਾਂ ਇਮਾਰਤ ਡਿੱਗ ਗਈ, ਜਿਸ ਦੇ ਚੱਲਦੇ 2 ਬੱਚਿਆਂ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਲਬੇ ਹੇਠਾਂ ਕਈ ਲੋਕ ਫਸੇ ਹਨ। ਘਟਨਾ ਅਸ਼ੋਕ ਨਗਰ ਦੇ ਸਾਵਨ ਪਾਰਕ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਬਹੁਤ ਪੁਰਾਣੀ ਸੀ ਅਤੇ ਇਸ ਦੀ ਹਾਲਤ ਬਹੁਤ ਖਰਾਬ ਸੀ।
ਜਾਣਕਾਰੀ ਮੁਤਾਬਕ ਦਿੱਲੀ ਪੁਲਸ ਨਾਲ ਬਚਾਅ ਅਤੇ ਰਾਹਤ ਦਲ ਮੌਕੇ 'ਤੇ ਮੌਜਦ ਹਨ। ਬਚਾਅ ਟੀਮਾਂ ਨੇ 9 ਜ਼ਖਮੀ ਲੋਕਾਂ ਨੂੰ ਮਲਬੇ ਹੇਠਾਂ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ ਹੈ। ਬਾਕੀਆਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ।
ਰੇਵਾੜੀ ਗੈਂਗਰੇਪ ਦਾ 6ਵਾਂ ਦੋਸ਼ੀ ਗ੍ਰਿਫਤਾਰ
NEXT STORY