ਰਿਸ਼ੀਕੇਸ਼- ਉੱਤਰਾਖੰਡ ਲੋਕ ਸੇਵਾ ਕਮਿਸ਼ਨ (ਯੂ. ਕੇ. ਪੀ. ਐੱਸ. ਸੀ.) ਦੀ ਪੀ. ਸੀ. ਐੱਸ. ਪ੍ਰੀਖਿਆ-2024 ਦੇ ਅੰਤਿਮ ਨਤੀਜੇ ’ਚ ਰਿਸ਼ੀਕੇਸ਼ ਦੀ ਧੀ ਮੀਨਾਕਸ਼ੀ ਭਾਟੀਆ ਜਨਰਲ ਕੈਟਾਗਰੀ ’ਚ ਪੰਜਵਾਂ ਰੈਂਕ ਹਾਸਲ ਕਰ ਕੇ ਡਿਪਟੀ ਕੁਲੈਕਟਰ ਦੇ ਅਹੁਦੇ ਲਈ ਚੁਣੀ ਗਈ ਹੈ। ਮੀਨਾਕਸ਼ੀ ਨੇ ਦੱਸਿਆ ਕਿ ਸਾਲ 2003 ’ਚ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਆਰਥਿਕ ਸੰਕਟ ’ਚੋਂ ਲੰਘਣ ਲੱਗਾ। ਅਜਿਹੇ ਔਖੇ ਸਮੇਂ ’ਚ ਉਨ੍ਹਾਂ ਦੀ ਮਾਂ ਨੇ ਟਿਫਨ ਸਰਵਿਸ ਸ਼ੁਰੂ ਕਰ ਕੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲੀ। ਉਹ ਵੀ ਮਾਂ ਨਾਲ ਘਰਾਂ ਅਤੇ ਵੱਖ-ਵੱਖ ਦਫ਼ਤਰਾਂ ’ਚ ਟਿਫਨ ਪਹੁੰਚਾਉਣ ਦਾ ਕੰਮ ਕਰਦੀ ਸੀ।
ਮੀਨਾਕਸ਼ੀ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੂੰ ਸਰਕਾਰੀ ਦਫ਼ਤਰਾਂ ’ਚ ਅਧਿਕਾਰੀਆਂ ਨੂੰ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ ਦੇਖਣ ਦਾ ਮੌਕਾ ਮਿਲਿਆ। ਅਧਿਕਾਰੀਆਂ ਦੀ ਕਾਰਜਸ਼ੈਲੀ ਅਤੇ ਜਨਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੇ ਉਸ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਨੇ ਪ੍ਰਸ਼ਾਸਨਿਕ ਸੇਵਾ ’ਚ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਪੂਰੀ ਮਿਹਨਤ ਅਤੇ ਅਨੁਸ਼ਾਸਨ ਨਾਲ ਤਿਆਰੀ ਸ਼ੁਰੂ ਕੀਤੀ। ਉਹ ਹਰ ਰੋਜ਼ 10 ਘੰਟੇ ਪੜ੍ਹਾਈ ਕਰਦੀ ਸੀ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਬੇਲੋੜੀਆਂ ਸਰਗਰਮੀਆਂ ਤੋਂ ਦੂਰੀ ਬਣਾਈ ਰੱਖਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Khan sir ਦੇ ਕੋਚਿੰਗ ਇੰਸਟੀਚਿਊਟ ਬਾਹਰ ਫਾਇਰਿੰਗ ਮਗਰੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ, ਪੁਲਸ ਤਾਇਨਾਤ
NEXT STORY