ਨਵੀਂ ਦਿੱਲੀ— ਕਰਨਾਟਕ ਵਿਚ ਸੋਮਵਾਰ ਰਾਤ ਨੂੰ ਕੰਨੂਰ ਤੋਂ ਹੁਬਲੀ ਆ ਰਹੇ ਇਕ ਇੰਡੀਗੋ ਯਾਤਰੀ ਜਹਾਜ਼ ਦਾ ਲੈਂਡਿੰਗ ਸਮੇਂ ਟਾਇਰ ਫਟ ਗਿਆ। ਗਨੀਮਤ ਇਹ ਰਹੀ ਕਿ ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਵਾਲ-ਵਾਲ ਬਚ ਗਏ। ਓਧਰ ਹਵਾਈ ਅੱਡਾ ਅਥਾਰਟੀ ਨੇ ਮੰਗਲਵਾਰ ਨੂੰ ਦੱਸਿਆ ਕਿ ਜਹਾਜ਼ ਦੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।
ਇੰਡੀਗੋ ਏਅਰਲਾਈਨਜ਼ ਨੇ ਅਧਿਕਾਰਤ ਬਿਆਨ ਵਿਚ ਕਿਹਾ ਕਿ ਇੰਡੀਗੋ ਏ. ਟੀ. ਆਰ. ਆਪਰੇਟਿੰਗ 6ਈ-7979 ਕੰਨੂਰ ਤੋਂ ਹੁਬਲੀ ਆ ਰਿਹਾ ਸੀ। ਹੁੱਬਲੀ ਹਵਾਈ ਅੱਡੇ ’ਤੇ ਉਤਰਦੇ ਸਮੇਂ ਜਹਾਜ਼ ਦਾ ਟਾਇਰ ਫਟ ਗਿਆ। ਜਹਾਜ਼ ਇਸ ਸਮੇਂ ਹੁਬਲੀ ਹਵਾਈ ਅੱਡੇ ’ਤੇ ਲੈਂਡਿੰਗ ਸਮੇਂ ਜਹਾਜ਼ ਦਾ ਟਾਇਰ ਫਟ ਗਿਆ। ਹਵਾਈ ਅੱਡੇ ’ਤੇ ਇਕ ਅਧਿਕਾਰੀ ਮੁਤਾਬਕ ਜਹਾਜ਼ ਕੱਲ੍ਹ ਰਾਤ ਕਰੀਬ 8 ਵਜੇ ਸਭ ਤੋਂ ਪਹਿਲਾਂ ਹੇਠਾਂ ਉਤਰਿਆ ਸੀ ਪਰ ਆਹਮਣੇ-ਸਾਹਮਣੇ ਦੀਆਂ ਤੇਜ਼ ਹਵਾਵਾਂ ਕਾਰਨ ਇਸ ਨੇ ਤੁਰੰਤ ਉਡਾਣ ਭਰ ਲਈ ਸੀ ਅਤੇ ਕੁਝ ਸਮੇਂ ਚੱਕਰ ਲਾਉਣ ਤੋਂ ਬਾਅਦ ਹਵਾਈ ਅੱਡੇ ’ਤੇ ਉਤਰਿਆ।
ਤੇਜ਼ੀ ਨਾਲ ਉਤਰਨ ਅਤੇ ਵੱਧ ਰਗੜ ਕਾਰਨ ਇਸ ਦਾ ਟਾਇਰ ਫਟ ਗਿਆ। ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ ਅਤੇ ਮੰਗਲਵਾਰ ਤੜਕੇ ਦੋ ਵਜੇ ਤੱਕ ਹਵਾਈ ਪੱਟੀ ਨੂੰ ਸਾਫ਼ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਉਡਾਣ ਸੰਚਾਲਨ ਹੁਣ ਆਮ ਹੋ ਗਿਆ ਹੈ। ਘਟਨਾ ਬਾਰੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਸੂਚਿਤ ਕੀਤਾ ਗਿਆ ਹੈ।
ਭਾਰਤ ਨਹੀਂ ਇਸ ਦੇਸ਼ ’ਚ ਬਣੀ ਭਗਵਾਨ ਵਿਸ਼ਨੂੰ ਦੀ ਸਭ ਤੋਂ ਵੱਡੀ ਮੂਰਤੀ, ਵੇਖਣ ਵਾਲਾ ਵੇਖਦਾ ਰਹਿ ਜਾਵੇ
NEXT STORY