ਕੈਥਲ- ਚੰਡੀਗੜ੍ਹ ਤੋਂ ਸਿਰਸਾ ਜਾ ਰਹੀ ਰੋਡਵੇਜ਼ ਬੱਸ 'ਚ ਕਲਾਯਤ ਬੱਸ ਸਟੈਂਡ 'ਤੇ ਅੱਗ ਲੱਗ ਗਈ। ਬੱਸ ਵਿਚ ਅਚਾਨਕ ਧੂੰਆਂ ਉਠਦਾ ਵੇਖ ਕੇ ਡਰਾਈਵਰ ਹਰਕਤ ਵਿਚ ਆਇਆ। ਉਨ੍ਹਾਂ ਨੇ ਬਿਨਾਂ ਸਮਾਂ ਗੁਆਇਆ ਬੱਸ 'ਚ ਸਵਾਰ 60 ਯਾਤਰੀਆਂ ਨੂੰ ਹੇਠਾਂ ਉਤਾਰਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਬੱਸ ਦੇ ਪਿਛਲੇ ਟਾਇਰਾਂ ਵਿਚ ਚੰਗਿਆੜੀ ਨਾਲ ਧੂੰਆਂ ਨਿਕਲ ਰਿਹਾ ਸੀ। ਆਪਣੇ ਪੱਧਰ 'ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਐਤਵਾਰ ਸ਼ਾਮ ਦੀ ਹੈ।
ਘਟਨਾ ਉਸ ਸਮੇਂ ਵਾਪਰੀ ਜਦੋਂ ਬੱਸ ਕਲਾਯਤ ਬੱਸ ਅੱਡੇ 'ਤੇ ਪਹੁੰਚੀ। ਯਾਤਰੀਆਂ ਅਤੇ ਡਰਾਈਵਰ ਨੇ ਵੇਖਿਆ ਕਿ ਪਿਛਲੇ ਟਾਇਰਾਂ ਕੋਲ ਧੂੰਆਂ ਅਤੇ ਚੰਗਿਆੜੀ ਨਿਕਲ ਰਹੀ ਸੀ। ਤੁਰੰਤ ਸਥਿਤੀ ਨੂੰ ਸਮਝਦੇ ਹੋਏ ਡਰਾਈਵਰ ਅਤੇ ਕੰਡਕਟਰ ਨੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਅਤੇ ਸਬ ਫਾਇਰ ਸਟੇਸ਼ਨ ਨੂੰ ਘਟਨਾ ਦੀ ਸੂਚਨਾ ਦਿੱਤੀ। ਸੈਂਟਰ ਇੰਚਾਰਜ ਸਤਿਆਵਾਨ ਸਿੰਘ ਦੇ ਨਿਰਦੇਸ਼ਾਂ 'ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।
ਬੱਸ ਡਰਾਈਵਰ ਨਰਵੈਲ ਸਿੰਘ ਨੇ ਦੱਸਿਆ ਕਿ ਬੱਸ ਚੰਡੀਗੜ੍ਹ ਤੋਂ ਸਿਰਸਾ ਜਾ ਰਹੀ ਸੀ। ਬੱਸ ਨੂੰ ਜਾਂਚ ਲਈ ਕੈਥਲ ਵਰਕਸ਼ਾਪ ਵਿਚ ਲਿਜਾਇਆ ਗਿਆ। ਖਰਾਬੀ ਦੂਰ ਹੋਣ 'ਤੇ ਫਿਰ ਕਲਾਯਤ ਬੱਸ ਅੱਡੇ 'ਤੇ ਪਹੁੰਚਦੇ ਹੀ ਪਿਛਲੇ ਟਾਇਰਾਂ ਵਿਚ ਧੂੰਏਂ ਦੇ ਗੁਬਾਰ ਨਿਕਲਣ ਲੱਗੇ। ਉਨ੍ਹਾਂ ਨੇ ਕਿਹਾ ਕਿ ਲੰਬੇ ਰੂਟ 'ਤੇ ਚੱਲਦੇ ਹੋਏ ਕਦੇ-ਕਦੇ ਤਕਨੀਕੀ ਖਰਾਬੀ ਆਉਣ ਨਾਲ ਚਮੜਾ ਅਤੇ ਡਰੱਮ ਗਰਮ ਹੋ ਜਾਂਦੇ ਹਨ। ਇਸ ਕਾਰਨ ਪਿੱਛੇ ਦੇ ਟਾਇਰ ਜਾਮ ਹੋ ਜਾਂਦੇ ਹਨ ਅਤੇ ਹਾਦਸੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਮਹਾਕੁੰਭ ਦੀ ਸ਼ੁਰੂਆਤ ਦਾ ਦਿਨ ਕਰੋੜਾਂ ਲੋਕਾਂ ਲਈ ਖਾਸ ਦਿਨ : PM ਮੋਦੀ
NEXT STORY