ਤਿਰੂਪਤੀ (ਆਂਧਰਾ ਪ੍ਰਦੇਸ਼) - ਤਿਰੂਪਤੀ ਦੇ ਮਸ਼ਹੂਰ ‘ਲੱਡੂ ਪ੍ਰਸਾਦਮ’ ’ਚ ਵਰਤੇ ਜਾਣ ਵਾਲੇ ਘਿਓ ਦੀ ਗੁਣਵੱਤਾ ਨੂੰ ਲੈ ਕੇ ਸ਼ਰਧਾਲੂਆਂ ’ਚ ਪਾਈ ਜਾਂਦੀ ਚਿੰਤਾ ਦਰਮਿਆਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਨੇ ਕਿਹਾ ਹੈ ਕਿ ਪ੍ਰਸ਼ਾਦ ਦੀ ਪਵਿੱਤਰਤਾ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਦੇਸ਼ ਦੇ ਸਭ ਤੋਂ ਅਮੀਰ ਮੰਦਰ ਦਾ ਪ੍ਰਬੰਧ ਸੰਭਾਲਣ ਵਾਲੇ ਬੋਰਡ ਨੇ ਖੁਲਾਸਾ ਕੀਤਾ ਕਿ ਉਸ ਨੇ ਗੁਣਵੱਤਾ ਦੀ ਜਾਂਚ ਲਈ ਭੇਜੇ ਗਏ ਨਮੂਨਿਆਂ ’ਚ ਘਟੀਆ ਗੁਣਵੱਤਾ ਵਾਲੇ ਘਿਓ ਤੇ ਚਰਬੀ ਦੀ ਮਿਲਾਵਟ ਦਾ ਪਤਾ ਲਾਇਆ ਹੈ। ਲੱਡੂਆਂ ’ਚ ਪਸ਼ੂਆਂ ਦੀ ਚਰਬੀ ਦੀ ਮਿਲਾਵਟ ਦਾ ਦਾਅਵਾ ਦੋ ਦਿਨ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਕੀਤਾ ਸੀ।
ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵਾਰਾਣਸੀ ’ਚ ਕਿਹਾ ਕਿ ਬੀਤੀ ਰਾਤ ਮੇਰੇ ਕੁਝ ਸਾਥੀ ਬਾਬਾ ਵਿਸ਼ਵਨਾਥ ਧਾਮ ਗਏ ਸਨ। ਰਾਤ ਨੂੰ ਜਦੋਂ ਮੈਨੂੰ ਬਾਬਾ ਦਾ ਪ੍ਰਸ਼ਾਦ ਦਿੱਤਾ ਤਾਂ ਤਿਰੁਮਾਲਾ ਦੀ ਘਟਨਾ ਯਾਦ ਆ ਗਈ। ਮੈਂ ਥੋੜ੍ਹੀ ਪਰੇਸ਼ਾਨੀ ਮਹਿਸੂਸ ਕੀਤੀ। ਅਜਿਹੀ ਮਿਲਾਵਟ ਹਰ ਤੀਰਥ ਅਸਥਾਨ ’ਚ ਹੋ ਸਕਦੀ ਹੈ। ਹਿੰਦੂ ਧਰਮ ਅਨੁਸਾਰ ਇਹ ਬਹੁਤ ਵੱਡਾ ਪਾਪ ਹੈ। ਇਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ।
ਲੱਡੂਆਂ ’ਚ ‘ਅਮੁਲ’ ਘਿਓ ਦੀ ਵਰਤੋਂ ਬਾਰੇ ਗਲਤ ਜਾਣਕਾਰੀ ਫੈਲਾਉਣ ’ਤੇ ਐੱਫ. ਆਈ. ਆਰ
ਤਿਰੂਪਤੀ ਮੰਦਰ ’ਚ ਲੱਡੂ ਬਣਾਉਣ ਲਈ ਵਰਤਿਆ ਜਾਣ ਵਾਲਾ ਮਾੜੀ ਕੁਆਲਿਟੀ ਦਾ ਘਿਓ ‘ਅਮੁਲ’ ਬ੍ਰਾਂਡ ਦਾ ਸੀ, ਸਬੰਧੀ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੇ ਸੱਤ ਖਪਤਕਾਰਾਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਜਗਨਮੋਹਨ ਰੈੱਡੀ ਅਤੇ ਹੋਰਾਂ ਖਿਲਾਫ ਸ਼ਿਕਾਇਤ ਦਰਜ -ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਮਸ਼ਹੂਰ ਤਿਰੂਪਤੀ ‘ਲੱਡੂ ਪ੍ਰਸਾਦਮ’ ’ਚ ਵਰਤੇ ਜਾਣ ਵਾਲੇ ਘਿਓ ’ਚ ਮਿਲਾਵਟ ਦੇ ਦੋਸ਼ਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈ. ਐੱਸ. ਜਗਨਮੋਹਨ ਰੈੱਡੀ ਅਤੇ ਹੋਰਾਂ ਖਿਲਾਫ ਹੈਦਰਾਬਾਦ ’ਚ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਬੈਠਕ 'ਚ ਬੋਲੇ PM ਮੋਦੀ, 'ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ, ਮਨੁੱਖਤਾ ਲਈ QUAD ਜ਼ਰੂਰੀ ਹੈ'
NEXT STORY