ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਐਤਵਾਰ ਨੂੰ ਸੂਬੇ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ। ਇਸ ਵਾਰ ਪਾਰਟੀ ਨੇ ਕੁਝ ਮੌਜੂਦਾ ਸੰਸਦ ਮੈਂਬਰਾਂ ਨੂੰ ਉਮੀਦਵਾਰ ਨਹੀਂ ਬਣਾਇਆ ਹੈ ਅਤੇ ਸਾਬਕਾ ਕ੍ਰਿਕਟਰ ਯੂਸਫ ਪਠਾਨ ਅਤੇ ਕੀਰਤੀ ਆਜ਼ਾਦ ਵਰਗੇ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ 16 ਮੌਜੂਦਾ ਸੰਸਦ ਮੈਂਬਰਾਂ 'ਤੇ ਮੁੜ ਭਰੋਸਾ ਜਤਾਇਆ ਹੈ। ਇਸ ਸੂਚੀ ਵਿੱਚ 12 ਔਰਤਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਕ੍ਰਿਕਟਰ ਯੂਸਫ ਪਠਾਨ ਬਹਿਰਾਮਪੁਰ ਲੋਕ ਸਭਾ ਸੀਟ ਤੋਂ ਚੋਣ ਲੜਨਗੇ, ਜਦਕਿ ਕੀਰਤੀ ਆਜ਼ਾਦ ਨੂੰ ਬਰਧਮਾਨ-ਦੁਰਗਾਪੁਰ ਸੀਟ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ। ਬਸੀਰਹਾਟ ਲੋਕ ਸਭਾ ਸੀਟ ਤੋਂ ਟੀ.ਐੱਮ.ਸੀ. ਮੌਜੂਦਾ ਸੰਸਦ ਮੈਂਬਰ ਨੁਸਰਤ ਜਹਾਂ ਦੀ ਥਾਂ ਆਪਣੇ ਸਾਬਕਾ ਸੰਸਦ ਮੈਂਬਰ ਹਾਜੀ ਨੂਰੁਲ ਇਸਲਾਮ ਨੂੰ ਮੈਦਾਨ 'ਚ ਉਤਾਰਿਆ ਹੈ। ਟੀ.ਐਮ.ਸੀ. ਨੇ ਲੋਕ ਸਭਾ ਤੋਂ ਕੱਢੇ ਗਏ ਮਹੂਆ ਮੋਇਤਰਾ ਨੂੰ ਕ੍ਰਿਸ਼ਨਾਨਗਰ ਸੀਟ ਤੋਂ ਲਗਾਤਾਰ ਦੂਜੀ ਵਾਰ ਉਮੀਦਵਾਰ ਬਣਾਇਆ ਹੈ। ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਦੀ ਇੱਕ ਰੈਲੀ ਵਿੱਚ ਸੂਚੀ ਦਾ ਐਲਾਨ ਕੀਤਾ ਗਿਆ, ਜਿੱਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪਾਰਟੀ ਰਾਜ ਦੀਆਂ ਸਾਰੀਆਂ 42 ਸੀਟਾਂ 'ਤੇ ਲੋਕ ਸਭਾ ਚੋਣਾਂ ਇਕੱਲੇ ਲੜੇਗੀ।
ਆਸਾਮ ’ਚ ਸਮੂਹਿਕ ਜਬਰ-ਜ਼ਨਾਹ ਪਿੱਛੋਂ ਔਰਤ ਦਾ ਕਤਲ
NEXT STORY