ਝਾਂਸੀ — ਯੂ. ਪੀ. ਦੇ ਮੁਖ ਮੰਤਰੀ ਅਖਿਲੇਸ਼ ਯਾਦਵ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਝਾਂਸੀ ਵਿਚ ਇਕ ਸਾਂਝੀ ਰੈਲੀ ਕੀਤੀ। ਦੋਵਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਖੁਲ੍ਹ ਕੇ ਹੱਲਾ ਬੋਲਿਆ ਤੇ ਉਨ੍ਹਾਂ ਦੇ 'ਅੱਛੇ ਦਿਨ ਆਉਣਗੇ' ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਤੇ ਜਨਤਾ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ। ਮੰਚ ਤੋਂ ਅਖਿਲੇਸ਼ ਯਾਦਵ ਨੇ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਉਹ ਬਲੱਡ ਪ੍ਰੈੱਸ਼ਰ ਦੀ ਗੱਲ ਕਰਦੇ ਹਨ।
ਚੋਣਾਂ ਦੇ ਨਤੀਜਿਆਂ ਮਗਰੋਂ ਪ੍ਰਧਾਨ ਮੰਤਰੀ ਨੇ ਆਪਣਾ ਬਲੱਡ ਪ੍ਰੈੱਸ਼ਰ ਚੈੱਕ ਕਰਵਾਉਣਾ ਪਵੇਗਾ। ਅਖਿਲੇਸ਼ ਨੇ ਇਸ ਮੌਕੇ 'ਤੇ ਆਪਣੀਆਂ ਪ੍ਰਾਪਤੀਆਂ ਨੂੰ ਗਿਣਵਾਇਆ। ਕਾਂਗਰਸ ਦੇ ਉਪ ਪ੍ਰਧਾਨ ਨੇ ਇਸ ਮੌਕੇ 'ਤੇ ਕਿਹਾ ਕਿ ਜਦੋਂ ਅਖਿਲੇਸ਼ ਤੇ ਉਨ੍ਹਾਂ ਦੀ ਦੋਸਤੀ ਹੋਈ ਹੈ, ਉਦੋਂ ਤੋਂ ਮੋਦੀ ਦਾ ਮੂੜ ਬਦਲ ਗਿਆ ਹੈ। ਪਹਿਲਾਂ ਉਨ੍ਹਾਂ ਦੇ ਚਿਹਰੇ 'ਤੇ ਜੋ ਮੁਸਕਰਾਹਟ ਹੁੰਦੀ ਸੀ ਹੁਣ ਉਹ ਗਾਇਬ ਹੋ ਗਈ ਹੈ। ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ। ਜੋ ਹਾਲ ਬਿਹਾਰ 'ਚ ਹੋਇਆ ਸੀ ਉਹ ਹੁਣ ਉੱਤਰ ਪ੍ਰਦੇਸ਼ ਵਿਚ ਹੋਣ ਵਾਲਾ ਹੈ। ਮੋਦੀ ਦੇ ਮੂੰਹੋਂ 2019 ਤਕ ਯੂ. ਪੀ. ਸ਼ਬਦ ਨਹੀਂ ਨਿਕਲੇਗਾ।
ਯੂ. ਪੀ 'ਚ ਟੁੰਡਲਾ ਸਟੇਸ਼ਨ 'ਤੇ ਮਾਲਗੱਡੀ ਨਾਲ ਟਕਰਾਈ ਕਾਲਿੰਦੀ ਐਕਸਪ੍ਰੈੱਸ, ਵੱਡਾ ਹਾਦਸਾ ਟਲਿਆ
NEXT STORY