ਨਵੀਂ ਦਿੱਲੀ-ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਭਾਵ ਵੀਰਵਾਰ ਨੂੰ ਉੱਤਰ ਭਾਰਤ 'ਚ ਜ਼ਿਆਦਾਤਰ ਤਾਪਮਾਨ 'ਚ ਕਮੀ ਆਉਣ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ। ਦੱਸ ਦੇਈਏ ਕਿ ਉੱਤਰ ਅਤੇ ਮੱਧ ਭਾਰਤ 'ਚ ਪਿਛਲੇ ਕਈ ਦਿਨਾਂ ਤੋਂ ਲੂ ਦਾ ਕਹਿਰ ਜਾਰੀ ਹੈ ਅਤੇ ਇਸ ਦੇ ਨਾਲ ਹੀ ਕਈ ਥਾਵਾਂ 'ਤੇ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਗੜਬੜੀ ਨਾਲ 28 ਤੋਂ 30 ਮਈ ਤੱਕ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇਸ ਦੌਰਾਨ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਧੂੜ ਭਰੀ ਹਨ੍ਹੇਰੀ ਅਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਵੀ ਹੈ।
ਦਿੱਲੀ ਦੀਆਂ ਅੱਜ ਸਵੇਰ ਦੀਆਂ ਤਸਵੀਰਾਂ-
ਰਾਜਧਾਨੀ ਦਿੱਲੀ 'ਚ ਸਵੇਰ ਦੀਆਂ ਤਸਵੀਰਾਂ 'ਚ ਸਾਹਮਣੇ ਆਈਆ ਹਨ, ਜਿਨ੍ਹਾਂ 'ਚ ਦੇਖਿਆ ਗਿਆ ਕਿ ਸੂਰਜ ਨਹੀਂ ਦਿਸ ਰਿਹਾ ਹੈ। ਮੌਸਮ ਸੁਹਾਵਣਾ ਹੋਇਆ ਤਾਂ ਲੋਕ ਕੋਰੋਨਾ ਕਾਲ 'ਚ ਵੀ ਸਵੇਰ ਦੀ ਸੈਰ ਕਰਨ ਲਈ ਘਰਾਂ 'ਚੋਂ ਬਾਹਰ ਨਿਕਲੇ ਹੋਏ ਹਨ।
ਬੁੱਧਵਾਰ ਤੋਂ ਪਹਿਲਾਂ ਗਰਮੀ ਨੇ ਕੀਤਾ ਬੇਹਾਲ-
10 ਸਾਲਾਂ 'ਚ ਇੰਨੇ ਲੰਬੇ ਸਮੇਂ ਤੱਕ ਗਰਮੀ ਦਾ ਕਹਿਰ ਰਾਜਧਾਨੀ ਵਾਲਿਆਂ ਨੇ ਤੀਜੀ ਵਾਰ ਝੱਲਿਆ ਹੈ। ਪਾਲਮ 'ਚ ਬੁੱਧਵਾਰ ਨੂੰ ਵੀ 47.2 ਡਿਗਰੀ ਤਾਪਮਾਨ ਬਣਿਆ ਰਿਹਾ। ਇਹ ਸਾਧਾਰਨ ਤੋਂ 6 ਡਿਗਰੀ ਜ਼ਿਆਦਾ ਹੈ।
ਬਾਰਿਸ਼ ਦੀ ਸੰਭਾਵਨਾ-
ਅੱਜ ਭਾਵ ਵੀਰਵਾਰ ਨੂੰ ਗਰਮੀ ਦਾ ਕਹਿਰ ਕੁਝ ਘੱਟ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਲੂ ਤੋਂ ਰਾਹਤ ਮਿਲ ਸਕਦੀ ਹੈ। 10 ਸਾਲਾਂ ਦੌਰਾਨ ਸਭ ਤੋਂ ਲੰਬਾ ਲੂ ਦਾ ਕਹਿਰ 2013 'ਚ ਸਾਹਮਣੇ ਆਇਆ ਸੀ। ਉਸ ਸਾਲ ਲਗਾਤਾਰ 8 ਦਿਨਾਂ ਤੱਕ ਰਾਜਧਾਨੀ ਲੂ ਦੀ ਚਪੇਟ 'ਚ ਰਹੀ ਸੀ। ਇਨ੍ਹਾਂ 8 ਦਿਨ੍ਹਾਂ ਦੌਰਾਨ ਤਾਪਮਾਨ 44 ਡਿਗਰੀ ਤੋਂ ਉੱਪਰ ਬਣਿਆ ਰਿਹਾ। ਇਸ ਤੋਂ ਇਲਾਵਾ 2015 'ਚ ਵੀ ਰਾਜਧਾਨੀ 'ਚ 5 ਦਿਨਾਂ ਤੱਕ ਲੂ ਚੱਲੀ ਸੀ। 2020 'ਚ ਹੁਣ ਤੱਕ ਲਗਾਤਾਰ 5 ਦਿਨਾਂ ਤੱਕ ਲੂ ਦਾ ਪ੍ਰਕੋਪ ਬਣਿਆ ਰਿਹਾ ਹੈ। ਲੂ ਦਾ ਸਿਲਸਿਲਾ ਇੱਥੇ 23 ਮਈ ਤੋਂ ਹੀ ਸ਼ੁਰੂ ਹੋ ਗਿਆ ਸੀ।
ਵਿਨਾਇਕ ਸਾਵਰਕਰ ਦੀ ਜਯੰਤੀ ਅੱਜ, PM ਮੋਦੀ ਨੇ ਟਵੀਟ ਕਰ ਕੇ ਦਿੱਤੀ ਸ਼ਰਧਾਂਜਲੀ
NEXT STORY