ਜੈਪੁਰ — ਉਪ ਪ੍ਰਧਾਨ ਜਗਦੀਪ ਧਨਖੜ ਨੇ ਐਤਵਾਰ ਨੂੰ ਕਿਹਾ ਕਿ 2014 ਤੋਂ ਪਹਿਲਾਂ ਭਾਰਤ 'ਪੰਜ ਕਮਜ਼ੋਰ' ਅਰਥਵਿਵਸਥਾਵਾਂ 'ਚੋਂ ਇਕ ਸੀ, ਪਰ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਵਿਚਾਰਕ ਦੀਨਦਿਆਲ ਉਪਾਧਿਆਏ ਦੀ ਬਰਸੀ 'ਤੇ ਜੈਪੁਰ ਨੇੜੇ ਧਾਨਕਿਆ 'ਚ ਇਕ ਸਮਾਗਮ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ, “2014 ਤੋਂ ਪਹਿਲਾਂ, ਭਾਰਤ ਨੂੰ ਪੰਜ ਕਮਜ਼ੋਰ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ। ਭਾਰਤ ਦਾ ਨਾਮ ਉਨ੍ਹਾਂ ਪੰਜ ਦੇਸ਼ਾਂ ਵਿੱਚ ਸ਼ਾਮਲ ਸੀ ਜੋ ਦੁਨੀਆ 'ਤੇ ਬੋਝ ਸਨ। ਅੱਜ ਅਸੀਂ ਹੇਠਲੇ ਪੰਜ ਦੇਸ਼ਾਂ ਦੀ ਸੂਚੀ ਤੋਂ ਚੋਟੀ ਦੇ ਪੰਜ ਦੇਸ਼ਾਂ ਦੇ ਸਮੂਹ ਵਿੱਚ ਚਲੇ ਗਏ ਹਾਂ।
ਇਹ ਵੀ ਪੜ੍ਹੋ - ਬ੍ਰਿਜ ਭੂਸ਼ਣ ਸ਼ਰਨ ਦੇ ਪੁੱਤਰ ਕਰਨ ਭੂਸ਼ਣ ਨੂੰ ਬਣਾਇਆ ਗਿਆ ਯੂਪੀ ਕੁਸ਼ਤੀ ਸੰਘ ਦਾ ਪ੍ਰਧਾਨ
ਉਨ੍ਹਾਂ ਕਿਹਾ ਕਿ ਭਾਰਤ ਨੇ ਕੈਨੇਡਾ, ਇੰਗਲੈਂਡ ਅਤੇ ਫਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ। ਧਨਖੜ ਨੇ ਕਿਹਾ, ''ਅਸੀਂ ਦੇਸ਼ 'ਤੇ ਸਦੀਆਂ ਤੱਕ ਰਾਜ ਕਰਨ ਵਾਲਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਆਉਣ ਵਾਲੇ ਦੋ-ਤਿੰਨ ਸਾਲਾਂ 'ਚ ਅਸੀਂ ਜਰਮਨੀ ਅਤੇ ਜਾਪਾਨ ਨੂੰ ਵੀ ਪਿੱਛੇ ਛੱਡ ਜਾਵਾਂਗੇ। ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਜਾਵਾਂਗੇ।'' ਧਨਖੜ ਨੇ ਕਿਹਾ ਕਿ ਭਾਰਤ ਨਿਵੇਸ਼ ਅਤੇ ਮੌਕਿਆਂ ਲਈ ਪਸੰਦੀਦਾ ਸਥਾਨ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਉਤਪਾਦਾਂ ਦੀ ਥਾਂ 'ਤੇ ਸਥਾਨਕ ਪੱਧਰ 'ਤੇ ਤਿਆਰ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਡਿਤ ਦੀਨਦਿਆਲ ਦੇ ਵਿਚਾਰਾਂ ਨੂੰ ਪੜ੍ਹ ਕੇ ਸਮਝ ਆਉਂਦਾ ਹੈ ਕਿ ਬਦਲਾਅ ਸਿਰਫ਼ ਤਾਕਤ ਦੇ ਜ਼ੋਰ 'ਤੇ ਨਹੀਂ ਹੁੰਦਾ, ਸਗੋਂ ਸਮਾਜ ਦੇ ਬਲ ਨਾਲ ਆਉਂਦਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦਾ 'ਅੰਤਯੋਦਿਆ' ਦਾ ਵਿਚਾਰ ਲੋਕ ਭਲਾਈ ਦਾ ਮੁੱਖ ਆਧਾਰ ਹੈ ਅਤੇ ਸੂਬਾ ਸਰਕਾਰ ਇਸ ਵਿਚਾਰ ਨੂੰ ਯੋਜਨਾਵਾਂ, ਨੀਤੀਆਂ ਵਿਚ ਸ਼ਾਮਲ ਕਰਕੇ ਆਮ ਲੋਕਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਨੇ ਅੰਤੋਦਿਆ ਨਾਲ ਰਾਸ਼ਟਰਵਾਦ ਨੂੰ ਅਪਣਾਉਣ ਦਾ ਸੰਕਲਪ ਦਿੱਤਾ।
ਇਹ ਵੀ ਪੜ੍ਹੋ - ਮਹਿਲਾ DSP ਨਾਲ ਹੀ ਹੋ ਗਈ ਠੱਗੀ, ਪਤੀ ਖ਼ਿਲਾਫ਼ ਦਰਜ ਕਰਵਾਇਆ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਬ੍ਰਿਜ ਭੂਸ਼ਣ ਸ਼ਰਨ ਦੇ ਪੁੱਤਰ ਕਰਨ ਭੂਸ਼ਣ ਨੂੰ ਬਣਾਇਆ ਗਿਆ ਯੂਪੀ ਕੁਸ਼ਤੀ ਸੰਘ ਦਾ ਪ੍ਰਧਾਨ
NEXT STORY