ਨਵੀਂ ਦਿੱਲੀ—ਸ਼ੁੱਕਰਵਾਰ ਭਾਵ 13 ਜੁਲਾਈ ਨੂੰ ਅੰਸ਼ਿਕ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਹਾਲਾਂਕਿ ਇਸ ਗ੍ਰਹਿਣ ਨੂੰ ਜ਼ਿਆਦਾ ਲੋਕ ਨਹੀਂ ਦੇਖ ਸਕਣਗੇ ਪਰ ਇਹ ਗ੍ਰਹਿਣ ਕੁਝ ਮਾਇਨਿਆਂ 'ਚ ਦੂਸਰੇ ਸੂਰਜ ਗ੍ਰਹਿਣ ਨਾਲੋਂ ਕੁਝ ਵੱਖਰਾ ਹੈ।
ਦਰਅਸਲ ਇਹ ਸੂਰਜ ਗ੍ਰਹਿਣ 13 ਤਰੀਕ ਅਤੇ ਸ਼ੁੱਕਰਵਾਰ ਦੇ ਮੇਲ ਨੂੰ 'ਬੁਰੀ ਕਿਸਮਤ' ਦਾ ਸੂਚਕ ਮੰਨਿਆ ਜਾਂਦਾ ਹੈ। ਇਸ ਦਿਨ ਅਤੇ ਤਰੀਕ ਨੂੰ 44 ਸਾਲ ਪਹਿਲਾਂ ਗ੍ਰਹਿਣ ਲੱਗਾ ਸੀ।
'ਟਾਈਮਜ਼' ਅਨੁਸਾਰ 13 ਦਸੰਬਰ 1974 ਦੇ ਮਗਰੋਂ ਹੁਣ ਤਕ ਕੋਈ ਸੂਰਜ ਗ੍ਰਹਿਣ ਅਜਿਹਾ ਨਹੀਂ ਰਿਹਾ। ਹੁਣ ਸ਼ੁੱਕਰਵਾਰ ਅਤੇ 13 ਤਰੀਕ ਦੇ ਮੇਲ ਵਾਲਾ ਇਹ ਸੂਰਜ ਗ੍ਰਹਿਣ 13 ਸਤੰਬਰ 2080 'ਚ ਲੱਗੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿਚ ਨਹੀਂ ਦਿਸ ਰਿਹਾ। ਇਹ ਆਸਟ੍ਰੇਲੀਆ ਦੇ ਦੂਰ-ਦੁਰੇਡੇ ਦੱਖਣੀ ਹਿੱਸਿਆਂ, ਤਸਮਾਨੀਆ, ਨਿਊਜ਼ੀਲੈਂਡ ਦੇ ਸਟੀਵਰਟ ਆਈਲੈਂਡ, ਅੰਟਾਰਕਟਿਕਾ ਦੇ ਉੱਤਰੀ ਹਿੱਸੇ ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ 'ਚ ਦੇਖਿਆ ਜਾ ਸਕੇਗਾ। ਇਹ ਗ੍ਰਹਿਣ ਸਵੇਰੇ 7.18 'ਤੇ ਸ਼ੁਰੂ ਹੋਵੇਗਾ ਅਤੇ 2 ਘੰਟੇ 25 ਮਿੰਟ ਤਕ ਰਹੇਗਾ।
ਥਰੂਰ ਨੇ ਕੀਤਾ ਕਰੋੜਾਂ ਹਿੰਦੂਆਂ ਦਾ ਅਪਮਾਨ : ਭਾਜਪਾ
NEXT STORY