ਵੈੱਬ ਡੈਸਕ- ਅੱਜਕੱਲ੍ਹ ਘਰ, ਦਫ਼ਤਰ, ਸਕੂਲ-ਕਾਲਜ ਜਾਂ ਰੈਸਟੋਰੈਂਟ ਲਗਭਗ ਹਰ ਥਾਂ ਵੈਸਟਰਨ ਕਮੋਡ ਹੀ ਲੱਗੇ ਮਿਲਦੇ ਹਨ। ਜਦੋਂ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਹੋ, ਤਾਂ ਫਲੱਸ਼ ’ਤੇ ਲੱਗੇ 2 ਬਟਨ ਜ਼ਰੂਰ ਨਜ਼ਰ ਆਉਂਦੇ ਹੋਣਗੇ। ਕਈ ਵਾਰ ਮਨ 'ਚ ਇਹ ਸਵਾਲ ਵੀ ਆਉਂਦਾ ਹੈ ਕਿ ਇਕ ਦੀ ਥਾਂ 2 ਬਟਨ ਕਿਉਂ ਲਗਾਏ ਜਾਂਦੇ ਹਨ? ਇਸ ਦਾ ਜਵਾਬ ਪਾਣੀ ਦੀ ਬਚਤ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
ਦੋ ਫਲੱਸ਼ ਬਟਨਾਂ ਦੇ ਪਿੱਛੇ ਕਾਰਨ
ਵੈਸਟਰਨ ਕਮੋਡ 'ਚ ਡੁਅਲ ਫਲੱਸ਼ ਸਿਸਟਮ ਇਸ ਲਈ ਬਣਾਇਆ ਜਾਂਦਾ ਹੈ ਤਾਂ ਕਿ ਪਾਣੀ ਦੀ ਬਰਬਾਦੀ ਰੋਕੀ ਜਾ ਸਕੇ। ਕਈ ਘਰਾਂ ਅਤੇ ਦੁਕਾਨਾਂ 'ਚ ਯੂਰੀਨਲ ਨਹੀਂ ਹੁੰਦਾ, ਇਸ ਕਰਕੇ ਪਿਸ਼ਾਬ ਅਤੇ ਮਲ ਤਿਆਗ ਦੋਵੇਂ ਲਈ ਇਕੋ ਟਾਇਲਟ ਦੀ ਵਰਤੋਂ ਹੁੰਦੀ ਹੈ। ਇਸ ਦੇ ਕਾਰਨ ਹਰ ਵਾਰ ਇਕੋ ਜਿਹਾ ਪਾਣੀ ਨਹੀਂ ਚਾਹੀਦਾ, ਇਸ ਲਈ 2 ਬਟਨ ਲਗਾਏ ਜਾਂਦੇ ਹਨ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਛੋਟੇ ਬਟਨ ਦਾ ਕੰਮ
ਛੋਟਾ ਬਟਨ ਲਿਕਵਿਡ ਵੇਸਟ (ਪੇਸ਼ਾਬ) ਲਈ ਬਣਾਇਆ ਗਿਆ ਹੈ। ਇਸ ਨੂੰ ਦਬਾਉਣ ’ਤੇ ਲਗਭਗ 3 ਲੀਟਰ ਪਾਣੀ ਨਿਕਲਦਾ ਹੈ, ਜੋ ਯੂਰਿਨ ਫਲੱਸ਼ ਕਰਨ ਲਈ ਕਾਫ਼ੀ ਹੁੰਦਾ ਹੈ। ਇਸ ਨਾਲ ਬਿਨਾਂ ਲੋੜ ਤੋਂ ਵੱਧ ਪਾਣੀ ਖਰਾਬ ਨਹੀਂ ਹੁੰਦਾ।
ਇਹ ਵੀ ਪੜ੍ਹੋ : ਸਿਰਫ਼ ਟਾਈਮਪਾਸ ਨਹੀਂ, ਬੜਾ ਲਾਹੇਵੰਦ ਹੈ 'ਨਹੁੰ ਰਗੜਨਾ' ! ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ
ਵੱਡੇ ਬਟਨ ਦੀ ਵਰਤੋਂ
ਵੱਡਾ ਬਟਨ ਠੋਸ ਵੇਸਟ (ਮਲ ਤਿਆਗ) ਲਈ ਵਰਤਿਆ ਜਾਂਦਾ ਹੈ। ਇਸ ਨੂੰ ਦਬਾਉਣ ’ਤੇ ਕਰੀਬ 6 ਲੀਟਰ ਪਾਣੀ ਨਿਕਲਦਾ ਹੈ, ਕਿਉਂਕਿ ਠੋਸ ਗੰਦਗੀ ਨੂੰ ਸਾਫ਼ ਕਰਨ ਲਈ ਵੱਧ ਪਾਣੀ ਦੀ ਲੋੜ ਹੁੰਦੀ ਹੈ।
ਦੋਵੇਂ ਬਟਨ ਇਕੱਠੇ ਦਬਾਉਣ ਨਾਲ ਕੀ ਹੁੰਦਾ ਹੈ?
ਕਈ ਲੋਕ ਜਾਣਕਾਰੀ ਦੀ ਕਮੀ ਕਰਕੇ ਦੋਵੇਂ ਬਟਨ ਇਕੱਠੇ ਦਬਾ ਦਿੰਦੇ ਹਨ, ਜਿਸ ਨਾਲ ਬਹੁਤ ਜ਼ਿਆਦਾ ਪਾਣੀ ਬਰਬਾਦ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵੇਸਟ ਦੇ ਤੌਰ ’ਤੇ ਹੀ ਸਹੀ ਬਟਨ ਦੀ ਚੋਣ ਕਰੋ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
ਇੰਡੀਗੋ ਉਡਾਣ ਸੰਕਟ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਤੁਰੰਤ ਸੁਣਵਾਈ ਦੀ ਕੀਤੀ ਮੰਗ
NEXT STORY