ਗੈਜੇਟ ਡੈਸਕ- ਐਪਲ ਨੇ ਇਕ ਵਾਰ ਫਿਰ ਆਪਣੇ iPhone 16 ਦੀ ਕੀਮਤ 'ਚ ਭਾਰੀ ਕਟੌਤੀ ਕੀਤੀ ਹੈ। ਖ਼ਾਸ ਤੌਰ ‘ਤੇ ਇਸ ਦਾ 256GB ਵਾਲਾ ਵੈਰੀਅੰਟ ਹੁਣ ਲਾਂਚ ਪ੍ਰਾਈਸ ਦੇ ਮੁਕਾਬਲੇ ਕਾਫ਼ੀ ਸਸਤਾ ਮਿਲ ਰਿਹਾ ਹੈ। ਹਾਲ ਹੀ 'ਚ ਕੰਪਨੀ ਨੇ ਆਪਣੀ iPhone 17 ਸੀਰੀਜ਼ ਲਾਂਚ ਕੀਤੀ ਹੈ, ਜਿਸ ਦੇ ਆਉਣ ਤੋਂ ਬਾਅਦ iPhone 16 ਦੇ 256GB ਮਾਡਲ ਦੀ ਕੀਮਤ 'ਚ ਵੱਡਾ ਡਰਾਪ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਹਜ਼ਾਰਾਂ ਰੁਪਏ ਦੀ ਬਚਤ
iPhone 16 ਦਾ 256GB ਮਾਡਲ ਕ੍ਰੋਮਾ ‘ਤੇ 76,490 ਰੁਪਏ ਦੀ ਕੀਮਤ ‘ਚ ਲਿਸਟ ਕੀਤਾ ਗਿਆ ਹੈ, ਜਦਕਿ ਇਸ ਦੀ ਲਾਂਚ ਕੀਮਤ 89,900 ਰੁਪਏ ਸੀ। ਇਸਦੇ ਨਾਲ ਹੀ 4,000 ਰੁਪਏ ਦਾ ਬੈਂਕ ਆਫ਼ਰ ਵੀ ਮਿਲ ਰਿਹਾ ਹੈ। ਅਜਿਹਾ ਕਰਨ ਨਾਲ ਯੂਜ਼ਰ ਕੁੱਲ ਮਿਲਾ ਕੇ ਲਗਭਗ 17,500 ਰੁਪਏ ਦੀ ਬਚਤ ਕਰ ਸਕਦੇ ਹਨ। ਇਹ iPhone Black, White, Pink, Ultramarine ਅਤੇ Teal ਰੰਗਾਂ 'ਚ ਉਪਲਬਧ ਹੈ।
| iPhone 16 |
ਮੁੱਖ ਫੀਚਰ |
| ਫੀਚਰ |
ਵੇਰਵਾ |
| ਡਿਸਪਲੇਅ |
6.1 ਇੰਚ Super Retina XDR OLED |
| ਪ੍ਰੋਸੈਸਰ |
A18 Bionic ਚਿਪ |
| ਰੀਅਰ ਕੈਮਰਾ |
48MP + 12MP ਡੁਅਲ ਕੈਮਰਾ |
| ਫਰੰਟ ਕੈਮਰਾ |
12MP |
| OS |
iOS 18 (iOS 26 ਤੱਕ ਅਪਗ੍ਰੇਡ) |
ਇਹ ਵੀ ਪੜ੍ਹੋ : ਦੇਸ਼ 'ਚ 1,00,000 ਚਾਰਜਿੰਗ ਸਟੇਸ਼ਨ ਲਗਾਏਗੀ Maruti Suzuki ! ਕਈ EV ਕਰੇਗੀ ਲਾਂਚ
ਕੈਮਰਾ ਅਤੇ ਹੋਰ ਫੀਚਰ
iPhone 16 ਦੇ ਬੈਕ 'ਚ 48MP ਪ੍ਰਾਇਮਰੀ ਕੈਮਰਾ ਤੇ 12MP ਅਲਟਰਾ-ਵਾਇਡ ਲੈਂਸ ਦਿੱਤਾ ਗਿਆ ਹੈ। ਸੈਲਫੀ ਲਈ 12MP ਫਰੰਟ ਕੈਮਰਾ ਮਿਲਦਾ ਹੈ। ਫੋਨ 'ਚ ਐਪਲ ਨੇ ਐਕਸ਼ਨ ਬਟਨ ਤੇ ਡੈਡੀਕੇਟਡ ਕੈਮਰਾ ਬਟਨ ਵੀ ਸ਼ਾਮਲ ਕੀਤਾ ਹੈ। ਇਹ ਮਾਡਲ 25W ਵਾਇਰਡ ਅਤੇ ਵਾਇਰਲੈਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। iPhone 16 ਨੂੰ IP68 ਰੇਟਿੰਗ ਮਿਲੀ ਹੈ, ਜਿਸ ਨਾਲ ਫੋਨ ਪਾਣੀ ਤੇ ਧੂੜ ਤੋਂ ਸੁਰੱਖਿਅਤ ਰਹਿੰਦਾ ਹੈ।
iPhone 17 ਵਰਗਾ ਹੀ ਦਿਖਾਈ ਦਿੰਦਾ ਹੈ iPhone 16
ਪਿਛਲੇ ਸਾਲ ਲਾਂਚ ਹੋਇਆ iPhone 16 ਦੇਖਣ 'ਚ iPhone 17 ਵਰਗਾ ਹੀ ਹੈ। ਆਈਫੋਨ 16 'ਚ ਕੰਪਨੀ ਨੇ 6.1 ਇੰਚ ਦਾ ਸੁਪਰ ਰੇਟਿਨਾ XDR OLED ਡਿਸਪਲੇਅ ਯੂਜ਼ ਕੀਤਾ ਹੈ, ਜਿਸ ਨਾਲ ਡਾਇਨੈਮਿਕ ਆਈਲੈਂਡ ਫੀਚਰ ਮਿਲਦਾ ਹੈ। ਇਹ ਐਪਲ ਦੇ A18 Bionic ਚਿਪਸੈੱਟ ਨਾਲ ਆਉਂਦਾ ਹੈ, ਜੋ ਹੈਕਸਾਕੋਰ ਫੀਚਰ ਨੂੰ ਸਪੋਰਟ ਕਰਦਾ ਹੈ। ਇਹ ਆਈਫੋਨ iOS 18 ਨਾਲ ਆਉਂਦਾ ਹੈ, ਜਿਸ ਨੂੰ iOS 26 'ਚ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ Apple Intelligence ਨਾਲ ਲੈਸ ਹੈ।
ਇਹ ਵੀ ਪੜ੍ਹੋ : ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ
ਦੇਸ਼ 'ਚ 1,00,000 ਚਾਰਜਿੰਗ ਸਟੇਸ਼ਨ ਲਗਾਏਗੀ Maruti Suzuki ! ਕਈ EV ਕਰੇਗੀ ਲਾਂਚ
NEXT STORY