ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਸੰਬੰਧ 'ਚ ਸੋਸ਼ਲ ਮੀਡੀਆ 'ਤੇ 'ਟੂਲਕਿੱਟ' ਸਾਂਝੀ ਕਰਨ ਦੇ ਮਾਮਲੇ 'ਚ ਦੋਸ਼ੀ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਮੁਲੁਕ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਗਈ ਰਾਹਤ ਮੰਗਲਵਾਰ ਨੂੰ 15 ਮਾਰਚ ਤੱਕ ਵਧਾ ਦਿੱਤੀ। 'ਟੂਲਕਿੱਟ' ਸਾਂਝੀ ਕਰਨ ਦੇ ਮਾਮਲੇ 'ਚ ਯੂਥ ਪੌਣ-ਪਾਣੀ ਵਰਕਰ ਦਿਸ਼ਾ ਰਵੀ ਨਾਲ ਜੈਕਬ ਅਤੇ ਮੁਲੁਕ ਵੀ ਦੋਸ਼ੀ ਹੈ।
ਇਹ ਵੀ ਪੜ੍ਹੋ : ਟੂਲਕਿੱਟ ਮਾਮਲਾ : ਅਦਾਲਤ ਨੇ ਸ਼ਾਂਤਨੂੰ ਮੁਲੁਕ ਨੂੰ 9 ਮਾਰਚ ਤੱਕ ਗ੍ਰਿਫ਼ਤਾਰੀ ਤੋਂ ਦਿੱਤੀ ਰਾਹਤ
ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਦੋਹਾਂ ਦੋਸ਼ੀਆਂ ਨੂੰ ਰਾਹਤ ਪ੍ਰਦਾਨ ਕੀਤੀ। ਇਸ ਤੋਂ ਪਹਿਲਾਂ ਦੋਵੇਂ ਦੋਸ਼ੀਆਂ ਦੇ ਵਕੀਲਾਂ ਨੇ ਕਿਹਾ ਕਿ ਮਾਮਲੇ 'ਚ ਅੱਗੇ ਦਲੀਲਾਂ ਰੱਖਣ ਲਈ ਦਿੱਲੀ ਪੁਲਸ ਵਲੋਂ ਦਾਖ਼ਲ ਜਵਾਬ 'ਤੇ ਗੌਰ ਕਰਨ ਲਈ ਉਨ੍ਹਾਂ ਨੂੰ ਸਮਾਂ ਚਾਹੀਦਾ। ਜੱਜ ਨੇ ਬੇਨਤੀ ਨੂੰ ਸੁਣਿਆ ਅਤੇ ਪੁਲਸ ਨੂੰ ਦੋਹਾਂ ਦੋਸ਼ੀਆਂ ਵਿਰੁੱਧ 15 ਮਾਰਚ ਤੱਕ ਕਿਸੇ ਤਰ੍ਹਾਂ ਦੀ ਦੰਡਕਾਰੀ ਕਾਰਵਾਈ ਨਹੀਂ ਕਰਨ ਦਾ ਨਿਰਦੇਸ਼ ਦਿੱਤਾ। ਉਸ ਦਿਨ ਅਦਾਲਤ ਮਾਮਲੇ 'ਚ ਅੱਗੇ ਸੁਣਵਾਈ ਕਰੇਗੀ। ਜੈਕਬ, ਮੁਲੁਕ ਅਤੇ ਰਵੀ 'ਤੇ ਦੇਸ਼ਧ੍ਰੋਹ ਸਮੇਤ ਹੋਰ ਦੋਸ਼ ਲਗਾਏ ਗਏ ਸਨ।
ਇਹ ਵੀ ਪੜ੍ਹੋ : ਟੂਲਕਿੱਟ ਮਾਮਲਾ: ਨਿਕਿਤਾ ਦੀ ਪਟੀਸ਼ਨ ’ਤੇ ਜਵਾਬ ਦੇਣ ਲਈ ਦਿੱਲੀ ਪੁਲਸ ਨੂੰ ਮਿਲਿਆ ਸਮਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤ੍ਰਿਵੇਂਦਰ ਸਿੰਘ ਰਾਵਤ ਨੇ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ
NEXT STORY