ਕੋਲਕਾਤਾ (ਭਾਸ਼ਾ)- ਭਾਰਤ 'ਚ ਵੱਖ-ਵੱਖ ਬੌਧ ਪਵਿੱਤਰ ਸਥਾਨਾਂ ਦੇ ਦੌਰੇ 'ਤੇ ਭੂਟਾਨ ਦੇ 24 ਭਿਖਸ਼ੂਆਂ ਦਾ ਇਕ ਵਫ਼ਦ ਮੰਗਲਵਾਰ ਨੂੰ ਕੋਲਕਾਤਾ ਪੁੱਜਿਆ। ਭੂਟਾਨ ਦੇ ਕੇਂਦਰੀ ਮਠ ਸੰਸਥਾ ਦੇ ਸਕੱਤਰ ਸ਼ਰਦੇਯ ਉਗੇਨ ਨਾਮਗਿਆਲ ਨੇ ਕਿਹਾ,''ਅਸੀਂ ਜੀਵਨ 'ਚ ਬੁੱਧ ਦੇ ਨਕਸ਼ੇ ਕਦਮਾਂ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਲਈ ਬੌਧ ਧਰਮ ਜਿਊਂਣ ਦਾ ਇਕ ਤਰੀਕਾ ਹੈ। ਇੱਥੇ ਤੱਕ ਕਿ ਸਾਡੀ ਕਲਾ ਅਤੇ ਵਾਸਤੂਕਲਾ 'ਚ ਵੀ ਸਾਡੀਆਂ ਧਾਰਮਿਕ ਪਰੰਪਰਾਵਾਂ ਝਲਕਦੀਆਂ ਹਨ।''
ਇੰਟਰਨੈਸ਼ਨਲ ਬੌਧ ਪਰਿਸੰਘ (ਆਈਬੀਸੀ) ਨੇ ਭੂਟਾਨ ਦੀ ਕੇਂਦਰੀ ਮੱਠ ਦੇ ਸੰਗਠਨ ਨਾਲ ਤਾਲਮੇਲ ਕਰਕੇ ਇਨ੍ਹਾਂ ਭਿਖਸ਼ੂਆਂ ਲਈ ਯਾਤਰਾ ਦਾ ਆਯੋਜਨ ਕੀਤਾ ਹੈ। ਇਹ ਯਾਤਰਾ 30 ਨਵੰਬਰ ਨੂੰ ਸਮਾਪਤ ਹੋਵੇਗੀ। ਆਈਬੀਸੀ ਦੇ ਡਿਪਟੀ ਜਨਰਲ ਸਕੱਤਰ ਸ਼ਰਦੇਯ ਜੇਂਗ ਚੁਪ ਚੋਡੇਨ ਅਤੇ ਵੇਨ ਨਾਮਗਿਆਲ ਦੀ ਅਗਵਾਈ ਵਾਲੇ ਭਿਖਸ਼ੂ ਆਂਧਰਾ ਪ੍ਰਦੇਸ਼ 'ਚ ਨਾਗਾਰਜੁਨ, ਤੇਲੰਗਾਨਾ 'ਚ ਬੁੱਧਵਨਮ ਅਤੇ ਉੱਤਰ ਪ੍ਰਦੇਸ਼ 'ਚ ਸੰਕੀਸਾ ਸਮੇਤ ਭਾਰਤ 'ਚ ਵੱਖ-ਵੱਖ ਬੌਧ ਸਥਾਨਾਂ ਦਾ ਦੌਰਾ ਕਰਨਗੇ। 'ਝੁੰਗ ਦ੍ਰਾਤਸ਼ਾਂਗ' ਜਾਂ ਭੂਟਾਨ ਦੀ ਕੇਂਦਰੀ ਮੱਠ ਸੰਸਥਾ ਦੀ ਸਥਾਪਨਾ 1620 'ਚ ਹੋਈ ਸੀ। ਭੂਟਾਨ ਦੇ ਸੰਵਿਧਾਨ ਦੇ ਅਨੁਸਾਰ, 'ਝੁੰਗ ਦ੍ਰਾਤਸ਼ਾਂਗ' ਇਕ ਖੁਦਮੁਖਤਿਆਰੀ ਸੰਸਥਾ ਹੈ, ਜਿਸ ਨੂੰ ਸ਼ਾਹੀ ਸਰਕਾਰ ਤੋਂ ਸਾਲਾਨਾ ਗ੍ਰਾਂਟ ਮਿਲਦੀ ਹੈ।
ਲੱਕੜ ਦਾ ਰਸੋਈ ਦਾ ਸਮਾਨ ਬਣਾਉਣ ਲਈ ਮਸ਼ਹੂਰ ਹੈ ਕਸ਼ਮੀਰ ਦਾ ਇਹ ਤਰਖ਼ਾਣ
NEXT STORY