ਨਵੀਂ ਦਿੱਲੀ-ਲੱਦਾਖ 'ਚ ਭਾਰਤੀ ਸਰਹੱਦ ਨੇੜੇ ਚੀਨੀ ਨਿਰਮਾਣ ਨੂੰ ਲੈ ਕੇ ਅਮਰੀਕਾ ਦੇ ਚੋਟੀ ਦੇ ਜਰਨਲ ਨੇ ਡੂੰਘੀ ਚਿੰਤਾ ਜਤਾਈ ਹੈ ਅਤੇ ਕਿਹਾ ਕਿ ਲੱਦਾਖ ਨੇੜੇ ਚੀਨੀ ਗਤੀਵਿਧੀ 'ਅੱਖਾਂ ਖੋਲ੍ਹਣ ਵਾਲੀ' ਹੈ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਖਤਰਨਾਕ ਹੈ'। ਅਮਰੀਕਾ ਦੇ ਚੋਟੀ ਦੇ ਕਮਾਂਡਰ ਜਨਰਲ ਚਾਲਰਸ ਏ ਫਲਿਨ, ਜੋ ਯੂ.ਐੱਸ. ਆਰਮੀ ਪੈਸੀਫਿਕ 'ਚ ਕਮਾਂਡਿੰਗ ਜਨਰਲ ਹਨ, ਉਨ੍ਹਾਂ ਨੇ ਲੱਦਾਖ 'ਚ ਚੀਨ ਦੇ ਨਿਰਮਾਣ ਨੂੰ 'ਅਸਥਿਰ ਅਤੇ ਲੰਮਾ ਰਵੱਈਆ ਦੱਸਿਆ ਹੈ ਕਿਉਂਕਿ, ਚੀਨ ਨੇ ਹਿਮਾਲੀ ਸਰਹੱਦ 'ਤੇ ਚੀਨੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਇੰਜ. ਪਰਵਿੰਦਰ ਸਿੰਘ ਖਾਂਬਾ ਲੁਧਿਆਣਾ ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਨਿਯੁਕਤ
ਅਮਰੀਕੀ ਜਨਰਲ ਨੇ ਜਤਾਈ ਚਿੰਤਾ
ਚੋਟੀ ਦੇ ਕਮਾਂਡਰ ਜਨਰਲ ਚਾਲਰਸ ਏ ਫਲਿਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ (ਚੀਨ ਦੀ) ਗਤੀਵਿਧੀ ਦਾ ਪੱਧਰ ਅੱਖਾਂ ਖੋਲ੍ਹਣ ਵਾਲਾ ਹੈ'। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੱਛਮੀ ਥਿਏਟਰ ਕਮਾਂਡ 'ਚ ਜੋ ਕੁਝ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ, ਉਹ ਖਤਰਨਾਕ ਹੈ ਅਤੇ ਬਹੁਤ ਕੁਝ, ਜਿਵੇਂ ਕਿ ਉਨ੍ਹਾਂ ਦੇ ਸਾਰੇ ਫੌਜੀ ਹਥਿਆਰਾਂ 'ਚ, ਕਿਸੇ ਨੂੰ ਇਹ ਸਵਾਲ ਪੁਛਣਾ ਹੋਵੇਗਾ, ਕਿ ਆਖ਼ਿਰ ਕਿਉਂ? ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਦੇਖਰੇਖ ਕਰਨ ਵਾਲੇ ਜਨਰਲ ਨੇ ਪੱਤਰਕਾਰਾਂ ਦੇ ਇਕ ਚੁਨਿੰਦਾ ਸਮੂਹ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਜਨਰਲ ਨੇ ਇਹ ਗੱਲਾਂ ਕਹੀਆਂ ਹਨ। ਅਮਰੀਕੀ ਜਨਰਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਦੇ ਚੀਨ ਦੇ ਇਸ ਰਵੱਈਏ ਵਿਰੁੱਧ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਦਿੱਲੀ ਤੇ ਮਹਾਰਾਸ਼ਟਰ ਪੁਲਸ ਕਰੇਗੀ ਪ੍ਰੈੱਸ ਕਾਨਫਰੰਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਦਿੱਲੀ ਤੇ ਮਹਾਰਾਸ਼ਟਰ ਪੁਲਸ ਕਰੇਗੀ ਪ੍ਰੈੱਸ ਕਾਨਫਰੰਸ
NEXT STORY