ਕੋਚੀ- ਕੇਰਲ ਦੇ ਕੋਚੀ ਦੇ ਨੇੜੇ ਇਕ ਪਿੰਡ ’ਚ ਔਰਤਾਂ ਨੂੰ ਟਰੈਕਟਰ ਚਲਾਉਣ ਅਤੇ ਖੇਤੀ ਲਈ ਟਰੈਕਟਰ ਦਾ ਇਸਤੇਮਾਲ ਕਰਨ ਦੇ ਤਰੀਕੇ ਸਿਖਾਏ ਜਾ ਰਹੇ ਹਨ। ਟਰੈਕਟਰ ਚਲਾਉਣ ਦੇ ਗੁਰ ਸਿੱਖਣ ਮਗਰੋਂ ਹੁਣ ਔਰਤਾਂ ਇਸ ਖੇਤਰ ’ਚ ਪੁਰਸ਼ਾਂ ਦੀ ਬਰਾਬਰੀ ਨਾਲ ਹੱਥ ਵੰਡਾ ਸਕਣਗੀਆਂ। ਮੁਲਨਥੁਰੂਥੀ ਪਿੰਡ ਦੀ ਪੰਚਾਇਤ ਨੇ ਟਰੈਕਟਰ ਚਲਾਉਣਾ ਸਿੱਖਣ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਲਈ 8 ਦਿਨ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਟਰੈਕਟਰ ਚਲਾਉਣ ਦੀਆਂ ਬਾਰੀਕੀਆਂ ਕੇਂਦਰ ਦੇ ‘ਮਹਿਲਾ ਕਿਸਾਨ ਸਸ਼ਕਤੀਕਰਨ ਪ੍ਰਾਜੈਕਟ’ ਪ੍ਰੋਗਰਾਮ ਤਹਿਤ ਸਿਖਾਈਆਂ ਜਾ ਰਹੀਆਂ ਹਨ। ਇਸ ਨਾਲ ਖੇਤੀ ਖੇਤਰ ’ਚ ਔਰਤਾਂ ਦੀ ਭਾਈਵਾਲੀ ਯਕੀਨੀ ਹੋ ਸਕੇਗੀ। ਪੰਚਾਇਤ ਅਧਿਕਾਰੀਆਂ ਨੇ ਦੱਸਿਆ ਕਿ ਕਈ ਔਰਤਾਂ ਨੇ ਟਰੈਕਟਰ ਸਿੱਖਣ ’ਚ ਦਿਲਚਸਪੀ ਵਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਔਰਤਾਂ ਨੂੰ ਮਸ਼ੀਨੀ ਖੇਤੀ ਤਕਨੀਕ ਦੀ ਸਿਖਲਾਈ ਦੇ ਕੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ। ਬਲਾਕ ਪੰਚਾਇਤ ਦੇ ਪ੍ਰਧਾਨ ਰਾਜੂ ਪੀ. ਨਾਇਰ ਨੇ ਮੰਗਲਵਾਰ ਨੂੰ ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਬਿਲਕਿਸ ਬਾਨੋ ਮਾਮਲੇ 'ਚ ਰਾਹੁਲ ਨੇ ਕਿਹਾ- ਪ੍ਰਧਾਨ ਮੰਤਰੀ ਦੀ ਕਥਨੀ ਅਤੇ ਕਰਨੀ 'ਚ ਅੰਤਰ
NEXT STORY