ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਸਬ-ਡਿਵੀਜ਼ਨ ਦੇ ਅਧੀਨ ਕਮਰਊ ਤਹਿਸੀਲ 'ਚ ਇਕ ਦਰਦਨਾਕ ਸੜਕ ਹਾਦਸੇ 'ਚ ਇਕ ਟਰੈਕਟਰ ਦੇ ਖੱਡ 'ਚ ਡਿੱਗਣ ਨਾਲ ਡਰਾਈਵਰ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਇਕ ਨੌਜਵਾਨ ਨੇ ਛਾਲ ਮਾਰ ਕੇ ਜਾਨ ਬਚਾਈ। ਪੁਲਸ ਨੇ ਦੱਸਿਆ ਕਿ ਜਾਣਕਾਰੀ ਅਨੁਸਾਰ ਹਾਦਸਾ ਕਮਰਊ ਤਹਿਸੀਲ ਦੇ ਅਧੀਨ ਬਾਂਬੇ ਲਾਣੀ 'ਚ ਸਾਹਮਣੇ ਆਇਆ ਹੈ। ਟਰੈਕਟਰ (ਯੂਕੇ 16 8481) ਗੁੱਦੀ ਮਾਨਪੁਰ ਤੋਂ ਜਾਖਨਾ ਵੱਲ ਜਾ ਰਿਹਾ ਸੀ। ਇਸ ਦੌਰਾਨ 2 ਸਥਾਨਕ ਨੌਜਵਾਨ ਵੀ ਟਰੈਕਟਰ ਦੇ ਪਿੱਛੇ ਬੈਠ ਗਏ। ਬਾਂਬੇ ਲਾਣੀ ਨੇੜੇ ਟਰੈਕਟਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਿਆ।
ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ
ਸੂਚਨਾ ਮਿਲਣ ਤੋਂ ਬਾਅਦ ਤੁਰੰਤ ਕੁਝ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਬਚਾਅ ਕੰਮ ਸ਼ੁਰੂ ਕੀਤਾ। ਇਸ ਦੌਰਾਨ ਦੋਵੇਂ ਜ਼ਖ਼ਮੀਆਂ ਨੂੰ ਡੂੰਘੀ ਖੱਡ 'ਚੋਂ ਕੱਢ ਕੇ ਸੜਕ ਤੱਕ ਲਿਆਂਦਾ ਗਿਆ। ਵਿਕਾਸਨਗਰ ਦੇ ਇਕ ਨਿੱਜੀ ਹਸਪਤਾਲ ਲਿਜਾਂਦੇ ਸਮੇਂ ਟਰੈਕਟਰ ਡਰਾਈਵਰ ਦੀ ਰਸਤੇ 'ਚ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਮੁੰਡੇ ਨੂੰ ਪਾਉਂਟਾ ਸਾਹਿਬ ਹਸਪਤਾਲ 'ਚ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਗੁਮਾਨ ਸਿੰਘ ਵਾਸੀ ਪਿੰਡ ਛਿਤਲੀ ਤਹਿਸੀਲ ਕਮਰਊ ਅਤੇ ਪੀਊਸ਼ (17) ਵਾਸੀ ਗੁੱਦੀ ਮਾਨਪੁਰ ਤਹਿਸੀਲ ਕਮਰਊ ਵਜੋਂ ਹੋਈ ਹੈ, ਜਦੋਂ ਕਿ 14 ਸਾਲ ਦੇ ਇਕ ਮੁੰਡੇ ਲਕਸ਼ੈ ਨੇ ਛਾਲ ਮਾਰ ਕੇ ਜਾਨ ਬਚਾਈ। ਸ਼ਿਲਾਈ ਦੇ ਥਾਣਾ ਇੰਚਾਰਜ ਪ੍ਰੀਤਮ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ ਦਾ ਫੈਸਲਾ ਸੁਣਾਉਣ ਵਾਲੇ ਜੱਜ ਹੁਣ ਬਣਨਗੇ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਗਵਾਹ
NEXT STORY