ਨਵੀਂ ਦਿੱਲੀ- 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਦਿੱਲੀ ਪੁਲਸ ਮਨਜ਼ੂਰੀ ਦੇਵੇ ਜਾਂ ਨਾ ਦੇਵੇ ਮਾਰਚ ਆਊਟਰ ਰਿੰਗ ਰੋਡ 'ਤੇ ਹੋ ਕੇ ਰਹੇਗੀ। ਹਾਲਾਂਕਿ ਪੁਲਸ ਵਲੋਂ ਟਰੈਕਟਰ ਮਾਰਚ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਾਲੇ ਪੁਲਸ ਨੂੰ ਕਿਸਾਨਾਂ ਦੇ ਲਿਖਤੀ ਅਰਜ਼ੀ ਦਾ ਇੰਤਜ਼ਾਰ ਹੈ। ਨਾਲ ਹੀ ਪੁਲਸ ਇਸ ਰਾਹੀਂ ਕਿਸਾਨਾਂ ਦੇ ਰੂਟ ਵੀ ਜਾਣਨਾ ਚਾਹੁੰਦੀ ਹੈ ਕਿ ਆਖ਼ਰ ਕਿਹੜੇ ਰਸਤਿਆਂ ਤੋਂ ਹੋ ਕੇ ਇਹ ਮਾਰਚ ਨਿਕਲਣ ਵਾਲਾ ਹੈ।
ਦੱਸਣਯੋਗ ਹੈ ਕਿ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਦਿੱਲੀ ਪੁਲਸ ਨੇ ਕਿਸਾਨ ਟਰੈਕਟਰ ਮਾਰਚ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਦਿੱਲੀ ਪੁਲਸ ਵਲੋਂ ਅਧਿਕਾਰਤ ਰੂਪ ਨਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦਿੱਲੀ ਪੁਲਸ ਦੇ ਏ.ਪੀ.ਆਰ.ਓ. ਅਨਿਲ ਮਿੱਤਲ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਸਾਡੀ ਆਖ਼ਰੀ ਗੇੜ ਦੀ ਗੱਲ਼ਬਾਤ ਜਾਰੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੀ ਰਿਪਬਲਿਕ ਡੇਅ ਟ੍ਰੈਕਟਰ ਪਰੇਡ ਨੂੰ ਦਿੱਲੀ ਪੁਲਸ ਵੱਲੋਂ ਮਿਲੀ ਹਰੀ ਝੰਡੀ
ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 28 ਨਵੰਬਰ ਤੋਂ ਯਾਨੀ 60 ਦਿਨਾਂ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਟਰੈਕਟਰ ਮਾਰਚ 'ਚ 2 ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ 5 ਰੂਟ ਹੋ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰਾਜਪਥ 'ਤੇ ਗਣਤੰਤਰ ਦਿਵਸ ਸਮਾਰੋਹ ਖ਼ਤਮ ਹੋਣ 'ਤੇ ਦਿਨ ਦੇ 12 ਵਜੇ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
LAC ਵਿਵਾਦ : ਭਾਰਤ-ਚੀਨ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਸ਼ੁਰੂ
NEXT STORY