ਇੰਦੌਰ (ਭਾਸ਼ਾ)— ਕੇਂਦਰ ਸਰਕਾਰ ਵਲੋਂ ਕੱਪੜਿਆਂ ’ਤੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀ ਦਰ 5 ਤੋਂ ਵਧਾ ਕੇ 12 ਫ਼ੀਸਦੀ ਕੀਤੇ ਜਾਣ ਖ਼ਿਲਾਫ਼ ਕਾਰੋਬਾਰੀ ਭੜਕੇ ਹੋਏ ਹਨ। ਮੱਧ ਪ੍ਰਦੇਸ਼ ਦੀ ਵਪਾਰਕ ਰਾਜਧਾਨੀ ਕਹੇ ਜਾਣ ਵਾਲੇ ਇੰਦੌਰ ਵਿਚ ਰੈਡੀਮੇਡ ਕੱਪੜਿਆਂ ਦੇ ਕਾਰੋਬਾਰੀਆਂ ਨੇ ਵੀਰਵਾਰ ਨੂੰ ਪਕੌੜੇ, ਪੋਹਾ ਅਤੇ ਸਬਜ਼ੀਆਂ ਵੇਚ ਕੇ ਵਿਰੋਧ ਜਤਾਇਆ। ਚਸ਼ਮਦੀਦਾਂ ਮੁਤਾਬਕ ਵਿਰੋਧ ਪ੍ਰਦਰਸ਼ਨ ਦੌਰਾਨ ਕੱਪੜਾ ਕਾਰੋਬਾਰੀ ਰਾਜਬਾੜਾ ਖੇਤਰ ਵਿਚ ਸੜਕਾਂ ’ਤੇ ਪਕੌੜੇ ਅਤੇ ਪੋਹਾ ਵੇਚਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਸੜਕ ’ਤੇ ਠੇਲਾ ਲਾ ਕੇ ਸਬਜ਼ੀਆਂ ਵੀ ਵੇਚੀਆਂ।
ਇੰਦੌਰ ਰਿਟੇਲ ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨ ਜ਼ਰੀਏ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੇਕਰ ਕੱਪੜਿਆਂ ’ਤੇ ਜੀ. ਐੱਸ. ਸੀ. ਵਾਧਾ ਵਾਪਸ ਨਹੀਂ ਲਿਆ ਗਿਆ ਤਾਂ ਸਾਨੂੰ ਕੱਪੜਿਆਂ ਦੀ ਦੁਕਾਨਾਂ ਬੰਦ ਕਰ ਕੇ ਪਕੌੜੇ, ਪੋਹਾ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਖੋਲ੍ਹਣੀਆਂ ਪੈਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਆਤਮ ਨਿਰਭਰ ਭਾਰਤ ਦੇ ਜੁਮਲੇ ਉਛਾਲਣ ਵਾਲੀ ਕੇਂਦਰ ਸਰਕਾਰ ਨੇ ਕੱਪੜਿਆਂ ’ਤੇ ਜੀ. ਐੱਸ. ਟੀ. ਵਧਾ ਕੇ ਦੇਸ਼ ਦੀ ਧਾਰਨਾ ਦੇ ਉਲਟ ਕਦਮ ਚੁੱਕਿਆ ਹੈ।
ਅਕਸ਼ੇ ਜੈਨ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਭਾਰਤੀ ਕੱਪੜੇ ਨਿਰਮਾਤਾਵਾਂ ਨੂੰ ਤਗੜਾ ਨੁਕਸਾਨ ਹੋਵੇਗਾ, ਜਦਕਿ ਚੀਨੀ ਅਤੇ ਬੰਗਲਾਦੇਸ਼ੀ ਕੱਪੜਾ ਨਿਰਮਾਤਾਵਾਂ ਦਾ ਭਾਰਤ ਦੇ ਬਾਜ਼ਾਰ ਵਿਚ ਦਬਦਬਾ ਕਾਇਮ ਹੋ ਜਾਵੇਗਾ। 12 ਫ਼ੀਸਦੀ ਜੀ. ਐੱਸ. ਟੀ. ਵਾਧੇ ਨਾਲ ਸਾਡਾ ਕਾਰੋਬਾਰ ਤਬਾਹ ਹੋ ਜਾਵੇਗਾ ਅਤੇ ਗਾਹਕਾਂ ’ਤੇ ਵੀ ਮਹਿੰਗਾਈ ਦੀ ਮਾਰ ਵਧ ਜਾਵੇਗੀ।
ਹਰਿਆਣਾ ਪੁਲਸ ਕਰ ਰਹੀ ਨੇਕ ਕੰਮ, ਇਕ ਸਾਲ 'ਚ 10868 ਵਿਛੜਿਆਂ ਨੂੰ ਪਰਿਵਾਰ ਨਾਲ ਮਿਲਵਾਇਆ
NEXT STORY