ਫਤਿਹਪੁਰ- ਮੰਗਲਵਾਰ ਸਵੇਰੇ ਦੋ ਰੇਲ ਗੱਡੀਆਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਕ ਮਾਲ ਗੱਡੀ ਪਟੜੀ 'ਤੇ ਖੜ੍ਹੀ ਸੀ, ਉਦੋਂ ਪਿੱਛੇ ਤੋਂ ਆ ਰਹੀ ਇਕ ਹੋਰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਗੇ ਖੜ੍ਹੀ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਦਾ ਡੱਬਾ ਪਟੜੀ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ 'ਚ ਦੋਵਾਂ ਰੇਲਗੱਡੀਆਂ ਦੇ ਲੋਕੋ ਪਾਇਲਟ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਮੰਗਲਵਾਰ ਸਵੇਰੇ ਡੀਐੱਫਸੀ ਯਾਨੀ ਸਮਰਪਿਤ ਮਾਲ ਕਾਰੀਡੋਰ 'ਤੇ ਵਾਪਰੀ। ਇਸ 'ਤੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਹਨ। ਅਜਿਹੀ ਸਥਿਤੀ 'ਚ ਇਸ ਘਟਨਾ ਦਾ ਯਾਤਰੀ ਰੇਲਗੱਡੀਆਂ 'ਤੇ ਕੋਈ ਅਸਰ ਨਹੀਂ ਪਿਆ। ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਫਤਿਹਪੁਰ 'ਚ ਵਾਪਰੀ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਦੋਵਾਂ ਰੇਲਗੱਡੀਆਂ ਦੇ ਲੋਕੋ ਪਾਇਲਟਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਰਾਹਤ ਅਤੇ ਬਚਾਅ ਲਈ ਟੀਮਾਂ ਪਹੁੰਚ ਗਈਆਂ। ਟਰੈਕ ਸਾਫ਼ ਕੀਤਾ ਜਾ ਰਿਹਾ ਹੈ। ਇਹ ਹਾਦਸਾ ਕਾਨਪੁਰ-ਫਤਿਹਪੁਰ ਵਿਚਕਾਰ ਖਾਗਾ ਦੇ ਪੰਭੀਪੁਰ ਨੇੜੇ ਅਪ ਲਾਈਨ 'ਤੇ ਵਾਪਰਿਆ। ਗੱਡੀ ਲਾਲ ਸਿਗਨਲ 'ਤੇ ਖੜ੍ਹੀ ਸੀ। ਡੀਐੱਫਸੀ ਅਧਿਕਾਰੀਆਂ ਨੇ ਕਿਹਾ ਕਿ ਟਰੈਕ 'ਤੇ ਲਾਲ ਸਿਗਨਲ ਸੀ। ਇਕ ਮਾਲ ਗੱਡੀ ਖੜ੍ਹੀ ਸੀ। ਫਿਰ ਅਚਾਨਕ ਪਿੱਛੇ ਤੋਂ ਇਕ ਹੋਰ ਮਾਲ ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸ ਨੂੰ ਟੱਕਰ ਮਾਰ ਦਿੱਤੀ। ਦੋਵੇਂ ਮਾਲ ਗੱਡੀਆਂ ਕੋਲੇ ਨਾਲ ਲੱਦੀਆਂ ਹੋਈਆਂ ਸਨ। ਹਾਦਸੇ ਕਾਰਨ ਮਾਲ ਕਾਰੀਡੋਰ ਦੀ ਇਕ ਲਾਈਨ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਕਈ ਮਾਲ ਗੱਡੀਆਂ ਰੋਕ ਦਿੱਤੀਆਂ ਗਈਆਂ ਹਨ। ਕੁਝ ਦੇ ਰਸਤੇ ਬਦਲ ਦਿੱਤੇ ਗਏ ਸਨ। ਰੇਲਵੇ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OYO 'ਚ ਬੁੱਕ ਕਰਵਾਇਆ ਸੀ ਕਮਰਾ ਪਰ ਪਲੇਟਫਾਰਮ 'ਤੇ ਕੱਟਣੀ ਪਈ ਰਾਤ, ਜਾਣੋ ਕਾਰਨ
NEXT STORY