ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ 11 ਵਜੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 125ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮਾਨਸੂਨੀ ਮੌਸਮ ਨੇ ਕੁਦਰਤੀ ਆਫਤਾਂ ਰਾਹੀਂ ਦੇਸ਼ ਦੀ ਕਸੌਟੀ ਲਈ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨੇ ਵੱਡੀ ਤਬਾਹੀ ਕੀਤੀ ਹੈ। ਘਰ ਉਜੜ ਗਏ, ਖੇਤ ਪਾਣੀ ਵਿੱਚ ਡੁੱਬ ਗਏ, ਪੁਲ ਅਤੇ ਸੜਕਾਂ ਵਹਿ ਗਈਆਂ ਅਤੇ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਗੁਆਏ ਹਨ, ਉਨ੍ਹਾਂ ਸਾਰਿਆਂ ਦਾ ਦਰਦ ਸਾਡਾ ਦਰਦ ਹੈ।
ਇਹ ਵੀ ਪੜ੍ਹੋ..ਹੁਣ ਤੱਕ 27.57 ਲੱਖ ਸ਼ਰਧਾਲੂਆਂ ਨੇ ਕੀਤੇ ਬਦਰੀਨਾਥ ਤੇ ਕੇਦਾਰਨਾਥ ਧਾਮ ਦੇ ਦਰਸ਼ਨ
ਇਸ ਮੁਸ਼ਕਲ ਘੜੀ ਦੇ ਬਾਵਜੂਦ ਜੰਮੂ-ਕਸ਼ਮੀਰ ਨੇ ਦੋ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੁਲਵਾਮਾ ਦੇ ਸਟੇਡੀਅਮ ਵਿੱਚ ਰਿਕਾਰਡ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਉੱਥੇ ਪਹਿਲੀ ਵਾਰ ਡੇ-ਨਾਈਟ ਕ੍ਰਿਕਟ ਮੈਚ ਆਯੋਜਿਤ ਕੀਤਾ ਗਿਆ। ਇਹ ਮੈਚ ਰੌਇਲ ਪ੍ਰੀਮੀਅਰ ਲੀਗ ਦਾ ਹਿੱਸਾ ਸੀ ਜਿਸ ਵਿੱਚ ਜੰਮੂ-ਕਸ਼ਮੀਰ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਦੂਜੀ ਵੱਡੀ ਘਟਨਾ ਸ਼੍ਰੀਨਗਰ ਦੀ ਡਲ ਝੀਲ ਵਿੱਚ ਹੋਏ ਦੇਸ਼ ਦੇ ਪਹਿਲੇ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟਿਵਲ ਦੀ ਸੀ। ਇਸ ਵਿਸ਼ੇਸ਼ ਸਮਾਗਮ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਗਭਗ ਪੁਰਸ਼ਾਂ ਦੇ ਬਰਾਬਰ ਰਹੀ। ਮੱਧ ਪ੍ਰਦੇਸ਼ ਨੇ ਸਭ ਤੋਂ ਵੱਧ ਤਮਗੇ ਜਿੱਤੇ, ਜਦੋਂਕਿ ਦੂਜੇ ਸਥਾਨ 'ਤੇ ਹਰਿਆਣਾ ਅਤੇ ਤੀਜੇ ਸਥਾਨ 'ਤੇ ਓਡੀਸ਼ਾ ਰਹੇ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਆਕਾਸ਼ਵਾਣੀ, ਦੂਰਦਰਸ਼ਨ ਨੈਟਵਰਕ, ਨਿਊਜ਼ ਆਨ ਏਅਰ ਐਪ, ਅਤੇ ਯੂਟਿਊਬ ਚੈਨਲਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ। ਮਨ ਕੀ ਬਾਤ ਅਕਤੂਬਰ 2014 ਵਿੱਚ ਸ਼ੁਰੂ ਹੋਇਆ ਸੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਵਰੇਜ ਦੌਰਾਨ ਪੱਤਰਕਾਰ ਨੂੰ ਮਾਰੀ ਗੋਲੀ !
NEXT STORY