ਸਿਲੀਗੁੜੀ— ਗਿੱਧਾਂ ਦੀ ਗਿਣਤੀ ਪਹਿਲਾਂ ਤੋਂ ਹੀ ਜੰਗਲਾਤ ਵਿਭਾਗ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ, ਉੱਥੇ ਹੀ ਸਿਲੀਗੁੜੀ 'ਚ ਸ਼ੁੱਕਰਵਾਰ ਨੂੰ ਹੋਏ ਹਾਦਸੇ 'ਚ 6 ਗਿੱਧਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਦਾਰਜੀਲਿੰਗ ਵਾਈਲਡਲਾਈਫ ਡਿਵੀਜ਼ਨ ਦੇ ਡਿਵੀਜ਼ਨਲ ਫੋਰੈਸਟ (ਜੰਗਲਾਤ) ਅਫ਼ਸਰ ਨੇ ਜਾਣਕਾਰੀ ਦਿੱਤੀ। ਇਹ ਸਾਰੇ ਗਿੱਧ ਸ਼ੁੱਕਰਵਾਰ ਨੂੰ ਇਕ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਏ। ਰਿਪੋਰਟਸ ਅਨੁਸਾਰ ਸ਼ੁੱਕਰਵਾਰ ਦੀ ਰਾਤ ਸਿਲੀਗੁੜੀ ਦੇ ਸੁਕਨਾ 'ਚ ਇਕ ਗਾਂ ਟਰੇਨ ਹੇਠਾਂ ਆ ਗਈ। ਉਸ ਦੀ ਲਾਸ਼ ਟਰੈਕ 'ਤੇ ਹੀ ਪਈ ਰਹੀ। ਮਰੇ ਹੋਏ ਪਸ਼ੂਆਂ ਦੇ ਸਹਾਰਾ ਭੋਜਨ ਲੈਣ ਵਾਲੇ ਗਿੱਧਾਂ ਨੇ ਗਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਟਰੈਕ 'ਤੋਂ ਇਕ ਟਰੇਨ ਲੰਘੀ ਅਤੇ ਇਕੱਠੇ 6 ਗਿੱਧਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਸਾਰਿਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਗਾਂ ਦੀ ਲਾਸ਼ ਨੂੰ ਵੀ ਟਰੈਕ ਤੋਂ ਹਟਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ 'ਚ ਗਿੱਧਾਂ ਦੀ ਗਿਣਤੀ 'ਚ 90 ਦੇ ਦਹਾਕੇ ਦੌਰਾਨ ਕਾਫੀ ਗਿਰਾਵਟ ਦੇਖੀ ਗਈ। ਇਸ ਦਾ ਮੁੱਖ ਕਾਰਨ ਪਸ਼ੂਆਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਡਾਈਕਲੋਫਿਨਿਕ ਇਨਫੈਕਸ਼ਨ ਸੀ ਜੋ ਕਿ ਪੇਨ-ਕਿਲਰ ਹੁੰਦਾ ਹੈ। ਪਸ਼ੂਆਂ ਦੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਖਾਣ ਵਾਲੇ ਗਿੱਧਾਂ ਲਈ ਡਾਈਕਲੋਫਿਨਿਕ ਜ਼ਹਿਰ ਦਾ ਕੰਮ ਕਰਦਾ ਸੀ। ਸਰਕਾਰ ਨੇ ਪਸ਼ੂਆਂ 'ਚ ਇਸ ਦੀ ਵਰਤੋਂ ਬੰਦ ਤਾਂ ਕਰ ਦਿੱਤਾ ਪਰ ਉਦੋਂ ਤੱਕ ਗਿੱਧਾਂ ਦੀ ਗਿਣਤੀ ਕਾਫੀ ਹੇਠਾਂ ਜਾ ਚੁਕੀ ਸੀ।
ਬਰਫ ਖਿਸਕਣ ਨਾਲ ਪਹਿਲਗਾਮ 'ਚ 3 ਲੋਕਾਂ ਦੀ ਮੌਤ
NEXT STORY