ਕਾਨਪੁਰ– ਉੱਤਰ-ਪ੍ਰਦੇਸ਼ ’ਚ ਕਾਨਪੁਰ ਦੇਹਾਤ ਦੇ ਅੰਬੀਆਪੁਰ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਸਵੇਰੇ ਇਕ ਮਾਲਗੱਡੀ ਪਟੜੀ ਤੋਂ ਹੇਠਾਂ ਉਤਰ ਗਈ। ਇਸ ਕਾਰਨ ਦਿੱਲੀ ਹਾਵੜਾ ਰੇਲਮਾਰਗ ਬੰਦ ਹੋ ਗਿਆ ਹੈ। ਸੂਤਰਾਂ ਮੁਤਾਬਕ, ਨਵੀਂ ਦਿੱਲੀ-ਹਾਵੜਾ ਰੇਲ ਰੂਟ ਦੇ ਸਮਾਨਾਂਤਰ ਬਣੇ ਡੈਡੀਕੇਟਿਡ ਫ੍ਰੇਟ ਕਾਰੀਡੋਰ ਟ੍ਰੈਕ ’ਤੇ ਸ਼ੁੱਕਰਵਾਰ ਸਵੇਰੇ ਮਾਲਗੱਡੀ ਡਿਰੇਲ ਹੋ ਗਈ ਅਤੇ ਕਈ ਬੋਗੀਆਂ ਪਲਟ ਗਈਆਂ। ਇਸ ਨਾਲ ਕਰੀਬ 100 ਮੀਟਰ ਤਕ ਡੀ.ਐੱਫ.ਸੀ. ਟ੍ਰੈਕ ਉਖੜ ਗਿਆ। ਬੋਗੀਆਂ ਆਪਸ ’ਚ ਭਿੜਨ ਤੋਂ ਬਾਅਦ ਉਛਲ ਕੇ ਨਵੀਂ ਦਿੱਲੀ-ਹਾਵੜਾ ਟ੍ਰੈਕ ’ਤੇ ਆ ਡਿੱਗੀਆਂ। ਇਸ ਨਾਲ ਨਵੀਂ ਦਿੱਲੀ-ਹਾਵੜਾ ਅਪ ਅਤੇ ਡਾਊਨ ਲਾਈਨ ’ਤੇ ਰੇਲਾਂ ਦੀ ਆਵਾਜਾਈ ਬੰਦ ਹੋ ਗਈ ਹੈ।
ਅੰਬੀਆਪੁਰ ਰੇਲਵੇ ਸਟੇਸ਼ਨ ਨੇੜੇ ਤੇਜ਼ ਰਫਤਾਰ ਮਾਲਗੱਡੀ ਦੇ ਚਾਲਕ ਨੇ ਬ੍ਰੇਕ ਲਗਾਈ ਜਿਸ ਦੇ ਚਲਦੇ ਬੋਗੀਆਂ ਆਪਸ ’ਚ ਟਕਰਾ ਗਈਆਂ। ਰਫਤਾਰ ਤੇਜ਼ ਹੋਣ ਦੇ ਚਲਦੇ 100 ਮੀਟਰ ਦੇ ਦਾਇਰੇ ’ਚ ਟ੍ਰੈਕ ਉਖੜ ਗਿਆ। ਮਾਲਗੱਡੀ ਦੀਆਂ 3 ਬੋਗੀਆਂ ਨੇੜਿਓਂ ਲੰਘਦੀ ਦਿੱਲੀ-ਹਾਵੜਾ ਰੇਲ ਲਾਈਨ ਦੀਆਂ ਪਟੜੀਆਂ ’ਤੇ ਜਾ ਡਿੱਗੇ ਅਤੇ ਉਥੇ ਹੀ 5 ਬੋਗੀਆਂ ਦੂਜੇ ਪਾਸੇ ਤਾਲਾਬ ’ਚ ਜਾ ਡਿੱਗੀਆਂ।
ਦੁਰਘਟਨਾ ’ਚ ਚਾਲਕ ਅਤੇ ਗਾਰਡ ਸੁਰੱਖਿਅਤ ਰਹੇ ਅਤੇ ਉਨ੍ਹਾਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਨਵੀਂ ਦਿੱਲੀ-ਹਾਵੜਾ ਰੇਲ ਰੂਟ ’ਤੇ ਅਪ ਐਂਡ ਡਾਊਨ ਲਾਈਵ ’ਤੇ ਰੇਟਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਜੀ.ਆਰ.ਪੀ. ਪੁਲਸ ਦੇ ਨਾਲ ਰੇਲਵੇ ਸਟਾਫ ਅਤੇ ਤਕਨੀਕੀ ਟੀਮ ਘਟਨਾ ਵਾਲੀ ਥਾਂ ਪਹੁੰਚ ਕੇ ਰੇਲਵੇ ਟ੍ਰੈਕ ਠੀਕ ਕਰਨ ’ਚ ਜੁਟ ਗਏ ਹਨ।
ਜੂਨੀਅਰ ਡਾਕਟਰ ਨਾਲ ਜਬਰ ਜ਼ਿਨਾਹ ਦੇ ਦੋਸ਼ ’ਚ ਏਮਜ਼ ਦੇ ਸੀਨੀਅਰ ਡਾਕਟਰ ਵਿਰੁੱਧ ਮਾਮਲਾ ਦਰਜ
NEXT STORY