ਸਾਹਿਬਗੰਜ- ਸੋਮਵਾਰ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ। 2 ਮਾਲ ਗੱਡੀਆਂ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ 'ਚ 2 ਲੋਕੋ ਪਾਇਲਟਾਂ ਦੀ ਮੌਤ ਹੋ ਗਈ। ਉੱਥੇ ਹੀ ਸੁਰੱਖਿਆ 'ਚ ਲੱਗੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀਆਈਐੱਸਐੱਫ) ਦੇ 4 ਜਵਾਨ ਜ਼ਖ਼ਮੀ ਹੋ ਗਏ। ਇਹ ਭਿਆਨਕ ਹਾਦਸਾ ਝਾਰਖੰਡ ਦੇ ਸਾਹਿਬਗੰਜ 'ਚ ਵਾਪਰਿਆ। ਇਹ ਹਾਦਸਾ ਉਦੋਂ ਹੋਇਆ ਜਦੋਂ ਫਰੱਕਾ ਤੋਂ ਲਲਮਟੀਆ ਜਾ ਰਹੀ ਇਕ ਮਾਲ ਗੱਡੀ, ਬਰਹੇਟ 'ਚ ਖੜ੍ਹੀ ਦੂਜੀ ਮਾਲ ਗੱਡੀ ਨਾਲ ਟਕਰਾ ਗਈ। ਦੋਵੇਂ ਗੱਡੀਆਂ 'ਚ ਅੱਗ ਲੱਗਣ ਨਾਲ ਬਚਾਅ ਕੰਮ 'ਚ ਕਾਫ਼ੀ ਸਮਾਂ ਲੱਗਾ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਕ ਲਾਸ਼ ਨੂੰ ਹਸਪਤਾਲ ਭੇਜਿਆ ਗਿਆ, ਜਦੋਂ ਕਿ ਦੂਜੀ ਲਾਸ਼ ਮਾਲ ਗੱਡੀ 'ਚ ਫਸੀ ਹੋਈ ਹੈ।
ਇਹ ਵੀ ਪੜ੍ਹੋ : 'ਐਨਾ ਪੈਸਾ ਕਦੇ ਦੇਖਿਆ ਹੀ ਨਹੀਂ...', IT ਵਿਭਾਗ ਨੇ ਜੂਸ ਤੇ ਆਂਡੇ ਵੇਚਣ ਵਾਲਿਆਂ ਨੂੰ ਭੇਜ'ਤੇ ਕਰੋੜਾਂ ਦੇ ਨੋਟਿਸ
ਜ਼ਖਮੀਆਂ ਨੂੰ ਕੋਲ ਦੇ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪ੍ਰਸ਼ਾਸਨ ਨੇ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਵੇਂ ਗੱਡੀਆਂ ਇਕ ਹੀ ਪੱਟੜੀ 'ਤੇ ਕਿਵੇਂ ਆ ਗਈਆਂ। ਇਸ ਹਾਦਸੇ ਨੇ ਨਾ ਸਿਰਫ਼ ਜਾਨ-ਮਾਲ ਦਾ ਨੁਕਸਾਨ ਕੀਤਾ ਸਗੋਂ ਰੇਲ ਸੰਚਾਲਨ ਵੀ ਪ੍ਰਭਾਵਿਤ ਕੀਤਾ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਲਾਈਨ ਨੂੰ ਠੀਕ ਕਰਨ 'ਚ 2 ਤੋਂ 3 ਦਿਨ ਦਾ ਸਮਾਂ ਲੱਗ ਸਕਦਾ ਹੈ। ਫਿਲਹਾਲ ਰੇਲਵੇ ਲਾਈਨ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਹਾਦਸੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gold ਦੇ ਖਰੀਦਦਾਰਾਂ ਨੂੰ ਵੱਡਾ ਝਟਕਾ, ਨਵੇਂ ਰਿਕਾਰਡ ਪੱਧਰ 'ਤੇ ਪਹੁੰਚੀ ਕੀਮਤ, ਚਾਂਦੀ ਨੇ ਮਾਰੀ ਵੱਡੀ ਛਾਲ
NEXT STORY