ਨਵੀਂ ਦਿੱਲੀ (ਇੰਟ.) : ਕੈਂਸਰ ਦਾ ਪੁਰਾਣਾ ਇਤਿਹਾਸ ਹੋਣ ਦੇ ਬਾਵਜੂਦ ਮਰੀਜ਼ ਦੀ ਬੀਮਾਰੀ ਦੀ ਸਮੁੱਚੀ ਜਾਂਚ ਨਾ ਕਰਨਾ ਡਾਕਟਰਾਂ ਨੂੰ ਭਾਰੀ ਪੈ ਗਿਆ। ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇਕ ਮਾਮਲੇ ਵਿਚ ਮੰਨਿਆ ਕਿ ਡਾਕਟਰਾਂ ਨੇ ਮਰੀਜ਼ ਦੀ ਕੈਂਸਰ ਹਿਸਟਰੀ ਨੂੰ ਨਜ਼ਰ-ਅੰਦਾਜ਼ ਕਰ ਕੇ ਲਗਭਗ 7 ਮਹੀਨਿਆਂ ਤੱਕ ਉਸ ਨੂੰ ਪਿੱਠ ਦੀ ਆਮ ਸਮੱਸਿਆ ਮੰਨ ਕੇ ਇਲਾਜ ਕੀਤਾ। ਬਾਅਦ ਵਿਚ ਜਾਂਚ ਵਿਚ ਘਾਤਕ ਟਿਊਮਰ ਦਾ ਪਤਾ ਲੱਗਿਆ ਪਰ ਉਦੋਂ ਤੱਕ ਬੀਮਾਰੀ ਕਾਫ਼ੀ ਵਧ ਚੁੱਕੀ ਸੀ ਅਤੇ ਮਰੀਜ਼ ਨੂੰ ਸਿਰਫ਼ ਰਾਹਤ ਦੇਣ ਵਾਲਾ ਇਲਾਜ ਹੀ ਦਿੱਤਾ ਜਾ ਸਕਿਆ। ਕਮਿਸ਼ਨ ਨੇ ਆਰਥੋਪੈਡਿਕ ਸਰਜਨ ਡਾ. ਸੰਜੀਵ ਪਟਨਾਇਕ ਅਤੇ ਨਿਊਰੋਸਰਜਨ ਡਾ. ਦੇਬਬ੍ਰਤ ਬਿਸਵਾਲ ’ਤੇ ਕੁੱਲ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਇਹ ਵੀ ਪੜ੍ਹੋ : ਅਮਰੀਕੀ ਮੀਡੀਆ 'ਚ ਛਾਏ IAS ਅਧਿਕਾਰੀ ਤੁਕਾਰਾਮ ਮੁੰਢੇ, 'ਨਿਊਯਾਰਕ ਟਾਈਮਜ਼' ਨੇ ਦੱਸਿਆ 'ਰੌਕਸਟਾਰ'
ਮਾਮਲਾ ਓਡਿਸ਼ਾ ਦੀ ਜਯੋਤਸਨਾ ਮਹਾਪਾਤਰਾ ਦਾ ਹੈ, ਜੋ ਪਹਿਲਾਂ ਕੈਂਸਰ ਦਾ ਇਲਾਜ ਕਰਵਾ ਚੁੱਕੀ ਸੀ। ਜਨਵਰੀ 2013 ਵਿਚ ਉਸ ਨੂੰ ਪਿੱਠ ਦੇ ਖੱਬੇ ਹਿੱਸੇ ਵਿਚ ਤੇਜ਼ ਦਰਦ ਹੋਇਆ। ਪਰਿਵਾਰ ਦੇ ਡਾਕਟਰ ਨੇ ਪਿੱਠ ਦਾ ਮੈਗਨੇਟਿਕ ਰੈਜ਼ੋਨੈਂਸ ਇਮੇਜਿੰਗ (ਐੱਮ.ਆਰ.ਆਈ.) ਕਰਵਾਉਣ ਤੋਂ ਬਾਅਦ ਉਸ ਨੂੰ ਭੁਵਨੇਸ਼ਵਰ ਸਥਿਤ ਅਪੋਲੋ ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਸੰਜੀਵ ਪਟਨਾਇਕ ਕੋਲ ਭੇਜਿਆ। ਜਯੋਤਸਨਾ ਨੇ ਡਾਕਟਰ ਨੂੰ ਦੱਸਿਆ ਸੀ ਕਿ 1971 ਵਿਚ ਉਸ ਦੀ ਥਾਇਰਾਇਡ ਸਰਜਰੀ ਹੋਈ ਸੀ, 2002 ਵਿਚ ਬ੍ਰੈਸਟ ਕੈਂਸਰ ਦਾ ਇਲਾਜ ਹੋਇਆ ਅਤੇ 2009 ਵਿਚ ਐਂਡੋਮੈਟ੍ਰੀਅਲ ਕੈਂਸਰ ਕਾਰਨ ਬੱਚੇਦਾਨੀ ਕੱਢਣ ਦੀ ਸਰਜਰੀ ਹੋਈ ਸੀ। ਡਾਕਟਰੀ ਸਲਾਹ ’ਤੇ ਜਯੋਤਸਨਾ ਨੂੰ 23 ਜੁਲਾਈ, 2013 ਨੂੰ ਅਪੋਲੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 29 ਜੁਲਾਈ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਪੁੱਤਰ ਨੇ ਮੰਗਿਆ ਸੀ 10 ਕਰੋੜ ਦਾ ਮੁਆਵਜ਼ਾ
ਸਤੰਬਰ 2013 ਵਿਚ ਕਰਵਾਈ ਗਈ ਸੀ.ਟੀ. ਸਕੈਨ ਜਾਂਚ ਵਿਚ ਹੱਡੀਆਂ ਦੇ ਖਤਮ ਹੋਣ, ਲਿੰਫ ਨੋਡਜ਼ ਦੇ ਵਧਣ ਅਤੇ ਖੱਬੇ ਗੁਰਦੇ ਵਿਚ ਹਾਈਡ੍ਰੋਨੇਫ੍ਰੋਸਿਸ ਦਾ ਪਤਾ ਚੱਲਿਆ। ਨੀਡਲ ਬਾਇਓਪਸੀ ਵਿਚ ਪੁਸ਼ਟੀ ਹੋਈ ਕਿ ਵਧੀ ਹੋਈ ਗੰਢ ਜਾਂ ਲਿੰਫ ਨੋਡ ਹਾਈ-ਗ੍ਰੇਡ ਮੈਲੀਗਨੈਂਟ ਨਿਊਪਲਾਜ਼ਮ ਕਾਰਨ ਸੀ। ਇਸ ਤੋਂ ਬਾਅਦ ਜਯੋਤਸਨਾ ਨੂੰ ਕਟਕ ਦੇ ਇਕ ਕੈਂਸਰ ਸੈਂਟਰ ਵਿਚ ਦਾਖਲ ਕਰਵਾਇਆ ਗਿਆ। ਉੱਥੇ ਐੱਮ. ਆਰ. ਆਈ. ਦੇ ਆਧਾਰ ’ਤੇ ਡਾਕਟਰਾਂ ਨੇ ਪਾਇਆ ਕਿ ਗੰਢ ਇੰਨੀ ਵੱਡੀ ਹੋ ਚੁੱਕੀ ਸੀ ਕਿ ਉਸ ਨੂੰ ਕੱਢਣਾ ਸੰਭਵ ਨਹੀਂ ਸੀ। ਉਸ ਨੂੰ ਮੌਰਫ਼ੀਨ ਦੇ ਨਾਲ ਪੈਲੀਏਟਿਵ ਰੇਡੀਓਥੈਰੇਪੀ ਦਿੱਤੀ ਗਈ। 21 ਮਾਰਚ, 2014 ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਯੋਤਸਨਾ ਦੇ ਪੁੱਤਰ ਦੇਬਾਸ਼ੀਸ਼ ਦਾਸ ਨੇ ਗਲਤ ਡਾਇਗਨੋਸਿਸ ਅਤੇ ਇਲਾਜ ਲਈ 10 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਾਬਕਾ ਡਿਪਟੀ ਡਾਇਰੈਕਟਰ 'ਤੇ ਜਾਨਲੇਵਾ ਹਮਲਾ! ਨਕਦੀ ਤੇ ਮੋਬਾਈਲ ਲੁੱਟਿਆ
ਹਸਪਤਾਲ ਵੀ ਮੰਨਿਆ ਗਿਆ ਜ਼ਿੰਮੇਵਾਰ
ਕਮਿਸ਼ਨ ਨੇ ਕਿਹਾ ਕਿ ਅਪੋਲੋ ਹਸਪਤਾਲ ਦੇ ਕਿਸੇ ਵੀ ਸਬੰਧਿਤ ਡਾਕਟਰ ਨੇ ਮਰੀਜ਼ ਦਾ ਸਮੁੱਚਾ ਡਾਕਟਰੀ ਮੁਲਾਂਕਣ ਨਹੀਂ ਕੀਤਾ ਅਤੇ ਜ਼ਰੂਰੀ ਸਾਵਧਾਨੀ ਨਹੀਂ ਵਰਤੀ। 17 ਸਤੰਬਰ, 2026 ਨੂੰ ਭਾਰਤਕੁਮਾਰ ਪਾਂਡਿਆ ਨੇ ਜਸਟਿਸ ਏ. ਪੀ. ਸਾਹੀ ਦੀ ਅਗਵਾਈ ਵਾਲੀ ਬੈਂਚ ਵੱਲੋਂ ਫ਼ੈਸਲਾ ਸੁਣਾਇਆ ਗਿਆ। ਕਮਿਸ਼ਨ ਨੇ ਡਾ. ਸੰਜੀਵ ਪਟਨਾਇਕ ਨੂੰ 3 ਲੱਖ ਅਤੇ ਡਾ. ਦੇਬਬ੍ਰਤ ਬਿਸਵਾਲ ਨੂੰ 2 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ। ਹਸਪਤਾਲ ਨੂੰ ਦੋਵਾਂ ਡਾਕਟਰਾਂ ’ਤੇ ਲਾਏ ਗਏ ਮੁਆਵਜ਼ੇ ਲਈ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕਮਿਸ਼ਨ ਨੇ ਮੁਆਵਜ਼ੇ ਦੇ ਭੁਗਤਾਨ ਲਈ ਦੋ ਮਹੀਨਿਆਂ ਦਾ ਸਮਾਂ ਦਿੱਤਾ ਹੈ। ਦੇਰੀ ਹੋਣ ’ਤੇ ਪੂਰੀ ਰਕਮ ’ਤੇ 6 ਫ਼ੀਸਦੀ ਸਾਲਾਨਾ ਵਿਆਜ ਦੇਣਾ ਪਵੇਗਾ। ਇਸ ਤੋਂ ਇਲਾਵਾ 5,000 ਰੁਪਏ ਮੁਕੱਦਮੇ ਦੇ ਖ਼ਰਚੇ ਦੇ ਰੂਪ ਵਿਚ ਵੀ ਦੇਣ ਦਾ ਹੁਕਮ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਪੈਟਰੋਲ ਨਹੀਂ, ਸਿਰਫ਼ EV ਬਾਈਕ ਟੈਕਸੀਆਂ ਚੱਲਣਗੀਆਂ! ਇਸ ਸੂਬਾ ਸਰਕਾਰ ਨੇ ਦਿੱਤਾ ਆਦੇਸ਼
NEXT STORY