ਅੰਬਾਲਾ– ਹਰਿਆਣਾ ਸਰਕਾਰ ਨੇ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਵੱਡਾ ਫੈਸਲਾ ਲਿਆ ਸੀ ਜਿਸਦਾ ਅਸਰ ਹੁਣ ਸੂਬੇ ’ਚ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਸਿਹਤ ਮੰਤਰੀ ਅਨਿਲ ਵਿਜ ਨੇ ਵਿਧਾਨ ਸਭਾ ’ਚ ਐਲਾਨ ਕੀਤਾ ਸੀ ਕਿ ਸੂਬੇ ’ਚ ਜਿਸਨੇ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹੋਣਗੀਆਂ, ਉਨ੍ਹਾਂ ਨੂੰ 1 ਜਨਵਰੀ 2022 ਤੋਂ ਜਨਤਕ ਥਾਵਾਂ ’ਤੇ ਐਂਟਰੀ ਨਹੀਂ ਮਿਲੇਗੀ ਜਿਸਤੋਂ ਬਾਅਦ ਟੀਕਾਕਰਨ ਦੇ ਅੰਕੜਿਆਂ ’ਚ ਜ਼ਬਰਦਸਤ ਉਛਾਲ ਵੇਖਿਆ ਗਿਆ ਹੈ।
ਵਿਜ ਨੇ ਜਾਣਕਾਰੀ ਦਿੰਦੇ ਹਏ ਦੱਸਿਆ ਕਿ 23 ਦਸੰਬਰ ਨੂੰ 2.61 ਲੱਖ ਲੋਕਾਂ ਨੇ ਟੀਕਾਕਰਨ ਕਰਵਾਇਆ ਹੈ। ਇਹ ਰੋਜ਼ਾਨਾ ਲਗਭਗ 1.5 ਲੱਖ ਦੇ ਔਸਤ ਟੀਕਾਕਰਨ ਨਾਲੋਂ ਇਕ ਲੱਖ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਹਰਿਆਣਾ ਸਰਕਾਰ ਦੇ ਐਲਾਨ ਤੋਂ ਬਾਅਦ ਹੋਇਆ ਹੈ ਕਿ ਸੂਬੇ ’ਚ ਜਿਸਨੇ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹੋਣਗੀਆਂ, ਉਨ੍ਹਾਂ ਨੂੰ 1 ਜਨਵਰੀ 2022 ਤੋਂ ਜਨਤਕ ਥਾਵਾਂ ’ਤੇ ਐਂਟਰੀ ਨਹੀਂ ਮਿਲੇਗੀ।
ਦੱਸ ਦੇਈਏ ਕਿ ਦਿੱਲੀ ਨਾਲ ਲਗਦੇ ਸ਼ਹਿਰਾਂ ’ਚ ਓਮੀਕਰੋਨ ਦੀ ਦਹਿਸ਼ਤ ਫੈਲ ਰਹੀ ਹੈ। ਹਰਿਆਣਾ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਐਂਟਰੀ ਹੋ ਗਈ ਹੈ। ਸੂਬੇ ’ਚ ਓਮੀਕਰੋਨ ਦੇ 9 ਮਾਮਲੇ ਸਾਹਮਣੇ ਆਏ। ਦੱਸ ਦੇਈਏ ਕਿ ਕੋਵਿਡ-19 ਨੂੰ ਲੈ ਕੇ ਲੋਕ ਲਾਪਰਵਾਹ ਹੋ ਗਏ ਸਨ। ਜ਼ਿਆਦਾਤਰ ਲੋਕ ਮਾਸਕ ਨਹੀਂ ਪਹਿਨ ਰਹੇ ਸਨ। ਬਾਜ਼ਾਰਾਂ ਅਤੇ ਪ੍ਰੋਗਰਾਮਾਂ ’ਚ ਭੀੜ ਇਕੱਠੀ ਹੋ ਰਹੀ ਸੀ। ਨਵੇਂ ਵੇਰੀਐਂਟ ਓਮੀਕਰੋਨ ਦੇ ਗੁੜਗਾਓਂ ’ਚੋਂ 3, ਫਰੀਦਾਬਾਦ ’ਚੋਂ 3, ਕਰਨਾਲ ’ਚੋਂ 1 ਅਤੇ ਪਾਨੀਪਤ ’ਚੋਂ 2 ਮਾਮਲੇ ਹੁਣ ਤਕ ਸਾਹਮਣੇ ਆ ਚੁੱਕੇ ਹਨ।
ਦੇਸ਼ 'ਚ 140 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਓਮੀਕ੍ਰੋਨ ਦੇ ਕੁੱਲ ਮਾਮਲੇ 358 ਹੋਏ
NEXT STORY