ਨਵੀਂ ਦਿੱਲੀ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਰਾਜ ਸਭਾ ਮੈਂਬਰ ਮੌਸਮ ਨੂਰ ਸ਼ਨੀਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਈ। ਉਹ ਪਹਿਲਾਂ ਵੀ ਕਾਂਗਰਸ 'ਚ ਰਹਿ ਚੁੱਕੀ ਹੈ।
ਨੂਰ ਕਾਂਗਰਸ ਹੈੱਡ ਕੁਆਰਟਰ 'ਚ ਪਾਰਟੀ ਆਗੂਆਂ ਜੈਰਾਮ ਰਮੇਸ਼, ਪਾਰਟੀ ਜਨਰਲ ਸਕੱਤਰ ਅਤੇ ਪੱਛਮੀ ਬੰਗਾਲ ਇੰਚਾਰਜ ਗੁਲਾਮ ਅਹਿਮਦ ਮੀਰ ਅਤੇ ਪ੍ਰਦੇਸ਼ ਕਾਂਗਰਸ ਦੇ ਚੇਅਰਮੈਨ ਸ਼ੁਭੰਕਰ ਸਰਕਾਰ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋਈ। ਨੂਰ ਦਾ ਰਾਜ ਸਭਾ ਦਾ ਕਾਰਜਕਾਲ ਇਸੇ ਸਾਲ ਅਪ੍ਰੈਲ 'ਚ ਖ਼ਤਮ ਹੋ ਰਿਹਾ ਹੈ। ਉਨ੍ਹਾਂ ਦੇ ਪੱਛਮੀ ਬੰਗਾਲ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮਾਲਦਾ ਤੋਂ ਲੜਨ ਦੀ ਸੰਭਾਵਨਾ ਹੈ। ਉਹ 2009 ਤੋਂ 2019 ਤੱਕ ਕਾਂਗਰਸ ਪਾਰਟੀ ਤੋਂ ਮਾਲਦਾ ਤੋਂ 2 ਵਾਰ ਲੋਕ ਸਭਾ ਮੈਂਬਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
''ਗਰੀਬ ਦੀ ਘਰਵਾਲੀ ਸਭ ਦੀ ਭਾਬੀ...''! ਚੀਨ ਦੇ ਵਿਚੋਲਗੀ ਵਾਲੇ ਦਾਅਵੇ 'ਤੇ BJP ਨੇ ਪਾਕਿਸਤਾਨ 'ਤੇ ਕੱਸਿਆ ਤੰਜ
NEXT STORY