ਕੋਲਕਾਤਾ, (ਭਾਸ਼ਾ)– ਤ੍ਰਿਣਮੂਲ ਕਾਂਗਰਸ ਦੇ ਇਕ ਵਿਧਾਇਕ ਦੇ ਉਸ ਬਿਆਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਥਿਤ ਤੌਰ ’ਤੇ ਧਮਕੀ ਦਿੱਤੀ ਹੈ ਕਿ ਜੇਕਰ ਐੱਸ. ਆਈ. ਆਰ. ਦੇ ਨਤੀਜੇ ਵਜੋਂ ਕਿਸੇ ਵੀ ਯੋਗ ਵੋਟਰ ਦਾ ਨਾਂ ਵੋਟਰ ਸੂਚੀ ’ਚੋਂ ਹਟਾਇਆ ਗਿਆ, ਤਾਂ ਉਹ ਚੋਣ ਕਮਿਸ਼ਨ ਦੇ ਇਕ ਉੱਚ ਅਧਿਕਾਰੀ ਦੀ ਰੀੜ੍ਹ ਦੀ ਹੱਡੀ ਤੋੜ ਦੇਣਗੇ।
ਵਾਇਰਲ ਹੋਈ ਇਕ ਵੀਡੀਓ ਵਿਚ, ਫਰੱਕਾ ਦੇ ਵਿਧਾਇਕ ਮਨੀਰੁਲ ਇਸਲਾਮ ਨੂੰ ਕਥਿਤ ਤੌਰ ’ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਚੋਣ ਕਮਿਸ਼ਨ ਨੂੰ ਤ੍ਰਿਣਮੂਲ ਕਾਂਗਰਸ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਕਿ ਜੇਕਰ ਕਮਿਸ਼ਨ ਅੱਗ ਨਾਲ ਖੇਡਣਾ ਚਾਹੁੰਦਾ ਹੈ, ਤਾਂ ਤ੍ਰਿਣਮੂਲ ਵੀ ਅਜਿਹਾ ਕਰ ਸਕਦੀ ਹੈ। ਹਾਲਾਂਕਿ, ਵੀਡੀਓ ਦੀ ਸੱਚਾਈ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਵਿਧਾਇਕ ਦੀਆਂ ਇਹ ਟਿੱਪਣੀਆਂ ਫਰੱਕਾ ’ਚ, ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਅਾਈ. ਅਾਰ.) ਦੀ ਸੁਣਵਾਈ ਦੌਰਾਨ ਹੋਏ ਹਿੰਸਕ ਵਿਰੋਧ ਵਿਖਾਵੇ ਦੇ ਕੁਝ ਦਿਨਾਂ ਬਾਅਦ ਆਈਆਂ ਹਨ।
167 ਦਵਾਈਆਂ ਗੁਣਵੱਤਾ ਦੇ ਮਿਆਰ ’ਤੇ ਫੇਲ, 7 ਨਕਲੀ ਵਜੋਂ ਪਛਾਣੀਆਂ ਗਈਆਂ
NEXT STORY