ਨਵੀਂ ਦਿੱਲੀ– ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪਾਰਟੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਰਬਸੰਮਤੀ ਨਾਲ ਸੰਸਦੀ ਦਲ ਦੀ ਮੁਖੀ ਚੁਣਿਆ ਹੈ। ਦਿੱਲੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਗਿਆ। ਇਸ ਵਿਚ ਰਾਜ ਸਭਾ ਦੇ ਮੈਂਬਰ ਡੈਰੇਕ ਓ ਬ੍ਰਾਇਨ ਨੇ ਕਿਹਾ ਕਿ ਮਮਤਾ ਲੰਮੇ ਸਮੇਂ ਤੋਂ ਤ੍ਰਿਣਮੂਲ ਸੰਸਦੀ ਦਲ ਲਈ ਇਕ ਪ੍ਰੇਰਕ ਸ਼ਕਤੀ ਰਹੀ ਹੈ।
ਇਹ ਖ਼ਬਰ ਪੜ੍ਹੋ- IND v SL: ਭਾਰਤ ਨੇ ਦੁਹਰਾਇਆ ਇਤਿਹਾਸ, 40 ਸਾਲ ਬਾਅਦ ਕੀਤਾ ਅਜਿਹਾ
ਉਨ੍ਹਾਂ ਕਿਹਾ ਕਿ ਅਸੀਂ ਅਸਲੀਅਤ ਨੂੰ ਰਸਮੀ ਰੂਪ ਦੇ ਰਹੇ ਹਾਂ। ਸਾਡੀ ਪ੍ਰਧਾਨ 7 ਵਾਰ ਐੱਮ. ਪੀ. ਰਹਿ ਚੁੱਕੀ ਹੈ। ਉਨ੍ਹਾਂ ਕੋਲ ਉਹ ਦ੍ਰਿਸ਼ਟੀਕੋਣ ਹੈ, ਜਿਸ ਰਾਹੀਂ ਉਹ ਸੰਸਦੀ ਦਲ ਦਾ ਮਾਰਗਦਰਸ਼ਨ ਕਰ ਸਕਦੀ ਹੈ। ਮਮਤਾ ਕੋਲ ਤਜਰਬਾ ਵੀ ਹੈ। ਉਹ ਉਂਝ ਵੀ ਸਾਡਾ ਮਾਰਗਦਰਸ਼ਨ ਕਰਦੀ ਰਹੀ ਹੈ। ਬ੍ਰਾਇਨ ਨੇ ਕਿਹਾ ਕਿ ਇਹ ਫੈਸਲਾ ਅਵਧਾਰਨਾ ਅਤੇ ਰਣਨੀਤਕ ਦੋਵਾਂ ਪੱਖਾਂ ਤੋਂ ਲਿਆ ਗਿਆ ਹੈ। ਮਮਤਾ ਹਮੇਸ਼ਾ ਸਾਡੇ ਕੋਲੋਂ ਇਕ ਕਾਲ ਦੀ ਦੂਰੀ ’ਤੇ ਰਹਿੰਦੀ ਹੈ। ਅਸੀਂ ਆਪਣੇ-ਆਪ ਨੂੰ ਹੋਰ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਾਂ।
ਇਹ ਖ਼ਬਰ ਪੜ੍ਹੋ- IRE v RSA : ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੁਬਾਰਿਆਂ ਤੇ ਆਈਸਕ੍ਰੀਮ ’ਚ ਪਲਾਸਟਿਕ ਦੀ ਸਟਿੱਕ ਦੀ ਵਰਤੋਂ ਹੋ ਸਕਦੀ ਹੈ ਬੰਦ
NEXT STORY