ਇੰਫਾਲ- ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ 'ਚ ਅੱਜ ਯਾਨੀ ਸੋਮਵਾਰ ਸਵੇਰੇ ਹੋਏ ਤਿੰਨ ਬੰਬ ਧਮਾਕਿਆਂ (Triple Blasts) ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ 'ਚ 2 ਪਿੰਡ ਵਾਸੀ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ। ਸੁਰੱਖਿਆ ਫ਼ੋਰਸਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਧਮਾਕੇ 'ਚ 2 ਪਿੰਡ ਵਾਸੀ ਹੋਏ ਜ਼ਖਮੀ
ਪੁਲਸ ਅਨੁਸਾਰ ਇਹ ਧਮਾਕੇ ਫਗਾਕਚਾਓ ਇਖਾਈ (Phagakchao Ikhai) ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਨਗਾਨੂਕੋਨ (Nganukon) ਇਲਾਕੇ 'ਚ ਹੋਇਆ। ਜ਼ਖ਼ਮੀਆਂ ਦੀ ਪਛਾਣ ਸੋਇਬਮ ਸਨਾਤੋਂਬਾ ਸਿੰਘ ਅਤੇ ਨੋਂਗਥੋਂਬਮ ਇੰਦੂਬਾਲਾ ਦੇਵੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਆਈ.ਈ.ਡੀ. (IED) ਧਮਾਕੇ ਇਕ ਖਾਲੀ ਪਏ ਘਰ 'ਚ ਹੋਇਆ, ਜਿਸ ਨੂੰ ਮਈ 2023 'ਚ ਹਿੰਸਾ ਦੌਰਾਨ ਹੋਏ ਹਮਲਿਆਂ ਤੋਂ ਬਾਅਦ ਛੱਡ ਦਿੱਤਾ ਗਿਆ ਸੀ।
ਰਾਹਤ ਕੈਂਪਾਂ 'ਚ ਰਹਿਣ ਲਈ ਮਜਬੂਰ ਹਨ ਪਿੰਡ ਵਾਸੀ
ਇਸ ਖੇਤਰ ਦੇ ਜ਼ਿਆਦਾਤਰ ਪਿੰਡ ਵਾਸੀ ਕੇਬੁਲ ਲਾਮਜਾਓ (Keibul Lamjao) ਸਥਿਤ ਰਾਹਤ ਕੈਂਪਾਂ 'ਚ ਰਹਿ ਰਹੇ ਹਨ, ਕਿਉਂਕਿ ਅੱਤਵਾਦੀਆਂ ਵੱਲੋਂ ਲਗਾਤਾਰ ਰਾਕੇਟਾਂ ਅਤੇ ਬੰਬਾਂ ਨਾਲ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਸਰਕਾਰ ਵਿਸਥਾਪਿਤ ਲੋਕਾਂ ਨੂੰ ਮੁੜ ਵਸਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਅੱਤਵਾਦੀ ਅਜਿਹੀਆਂ ਹਿੰਸਕ ਗਤੀਵਿਧੀਆਂ ਰਾਹੀਂ ਰੁਕਾਵਟ ਪਾਉਂਦੇ ਹਨ।
ਭਾਰੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ
ਧਮਾਕਿਆਂ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਚੂਰਾਚੰਦਪੁਰ ਜ਼ਿਲ੍ਹੇ ਦੇ ਸੇਜੰਗ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਫੜਿਆ ਹੈ। ਬਰਾਮਦ ਕੀਤੀ ਗਈ ਸਮੱਗਰੀ 'ਚ ਸ਼ਾਮਲ ਹਨ:
- ਦੋ ਦਰਮਿਆਨੇ ਆਕਾਰ ਦੇ ਰਾਕੇਟ (ਹਰੇਕ ਦਾ ਭਾਰ 40 ਕਿਲੋ)।
- 100 ਕਿਲੋ ਵਿਸਫੋਟਕ ਜੋ ਅੱਤਵਾਦੀ ਗਤੀਵਿਧੀਆਂ ਲਈ ਵਰਤਿਆ ਜਾਣਾ ਸੀ।
- ਦੇਸੀ ਡਬਲ ਬੈਰਲ ਬੰਦੂਕਾਂ ਅਤੇ ਇੱਕ 3 ਕਿਲੋ ਦਾ ਆਈ.ਈ.ਡੀ.।
2 ਅੱਤਵਾਦੀ ਗ੍ਰਿਫ਼ਤਾਰ
ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਬਿਸ਼ਨੂਪੁਰ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ 'ਚ ਚਲਾਈਆਂ ਗਈਆਂ ਵੱਖ-ਵੱਖ ਮੁਹਿੰਮਾਂ ਦੌਰਾਨ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਨ੍ਹਾਂ ਧਮਾਕਿਆਂ ਅਤੇ ਬਰਾਮਦ ਕੀਤੇ ਗਏ ਵਿਸਫੋਟਕਾਂ ਪਿੱਛੇ ਕਿਹੜੇ ਸੰਗਠਨਾਂ ਦਾ ਹੱਥ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਫ਼ਤੇ ਦੇ ਪਹਿਲੇ ਦਿਨ ਰਿਕਾਰਡ ਪੱਧਰ ਵੱਲ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਹੋਏ ਭਾਅ
NEXT STORY