ਅਗਰਤਲਾ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤ੍ਰਿਪੁਰਾ 'ਚ ਦੋ ਮਹੱਤਵਪੂਰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਅੱਜ ਸੂਬੇ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 8 ਫਰਵਰੀ ਨੂੰ ਪਹਿਲਾ ਚੋਣ ਦੌਰ ਕੀਤਾ ਸੀ। ਸੂਬੇ ਵਿਚ 18 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਸਰਕਾਰੀ ਸੂਤਰਾਂ ਅਨੁਸਾਰ ਮੋਦੀ ਦੀਆਂ ਰੈਲੀਆਂ ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦੱਖਣੀ ਤ੍ਰਿਪੁਰਾ ਜ਼ਿਲੇ ਵਿਚ ਸ਼ਾਂਤੀਪੂਰ ਬਾਜ਼ਾਰ ਵਿਚ ਪਹਿਲਾਂ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਉਹ ਰਾਜਧਾਨੀ ਅਗਰਤਲਾ 'ਚ ਇਕ ਮਹੱਤਵਪੂਰਣ ਜਨਸਭਾ ਨੂੰ ਸੰਬੋਧਨ ਕਰਨਗੇ। ਹੁਣ ਸਾਰੀਆਂ ਦੀਆਂ ਨਜ਼ਰਾਂ ਮੋਦੀ ਦੀ ਚੋਣ ਰੈਲੀਆਂ 'ਤੇ ਹੀ ਹੋਵੇਗੀ। ਬੀਜੇਪੀ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਪ੍ਰਤੀਸ਼ਤ ਸਿਰਫ 1.57 ਸੀ ਜੋ 2014 ਦੀਆਂ ਆਮ ਚੋਣਾਂ ਵਿਚ ਵਧ ਕੇ 5.7 ਫੀਸਦੀ ਹੋ ਗਈ ਸੀ। ਇਸ ਵਾਰ ਪਾਰਟੀ ਦੀ ਸਤਿਥੀ ਨੂੰ ਮਜ਼ਬੂਤ ਸਮਝਿਆ ਜਾ ਰਿਹਾ ਹੈ ਅਤੇ ਇਹ 25 ਸਾਲ ਤੋਂ ਸੂਬੇ 'ਚ ਰਾਜ ਕਰ ਰਹੀ ਮਾਰਕਸਵਾਦੀ ਕਮਿਊਨਿਸਟ ਪਾਰਟੀ(ਸੀ.ਪੀ.ਐੱਮ.) ਨੂੰ ਤਗੜੀ ਟੱਕਰ ਦੇ ਰਹੀ ਹੈ।
ਮੋਦੀ ਨੇ ਆਪਣੀਆਂ ਪਿਛਲੀਆਂ ਚੋਣ ਰੈਲੀਆਂ 'ਚ ਸੂਬੇ ਦੀ ਮਾਣਿਕ ਸਰਕਾਰ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਸੀ ਕਿ ਇਸ ਸੂਬੇ ਨੂੰ ਗਲਤ ਮਾਣਿਕ ਮਿਲ ਗਿਆ ਹੈ, ਉਸਨੂੰ ਹੀਰੇ ਦੀ ਜ਼ਰੂਰਤ ਹੈ। ਮਾਣਿਕ ਗਲਤ ਤਰੀਕੇ ਨਾਲ ਧਾਰਨ ਕੀਤਾ ਜਾਵੇ ਤਾਂ ਉਹ ਨੁਕਸਾਨ ਪਹੁੰਚਾਉਂਦਾ ਹੈ। ਹੀਰੇ ਤੋਂ ਉਨ੍ਹਾਂ ਦਾ ਮਤਲਬ ਹਾਈਵੇ, ਆਈਵੇਜ਼,ਰੋਡਸ ਅਤੇ ਏਅਰਵੇਜ਼ ਨਾਲ ਹੈ।
ਇਸ ਦੌਰਾਨ ਕਾਂਗਰਸ ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕੈਲਾਸ਼ਹਰ 'ਚ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਆਉਣ ਵਾਲੇ ਹਨ। ਤ੍ਰਿਪੁਰਾ ਕਾਂਗਰਸ ਦੇ ਸੂਬਾਈ ਪ੍ਰਧਾਨ ਬਿਰਾਜਿਤ ਸਿਨਹਾ ਕੈਲਾਸ਼ਹਰ ਤੋਂ ਦੂਸਰੀ ਵਾਰ ਚੋਣ ਮੈਦਾਨ 'ਚ ਖੜ੍ਹੇ ਹੋ ਰਹੇ ਹਨ। ਸਿਨਹਾ ਤਿਕੋਣੀ ਚੁਣੋਤੀ ਦਾ ਸਾਹਮਣਾ ਕਰ ਰਹੇ ਹਨ। ਮਾਕਪਾ ਦੇ ਉਮੀਦਵਾਰ ਐੱਮ.ਅਲੀ. ਅਤੇ ਭਾਜਪਾ ਦੇ ਉਮੀਦਵਾਰ ਨੀਤੀਸ਼ ਦੇਵ ਤੋਂ ਉਨ੍ਹਾਂ ਨੂੰ ਸਖਤ ਮੁਕਾਬਲਾ ਮਿਲ ਰਿਹਾ ਹੈ। ਦੇਵ ਮਾਕਪਾ ਛੱਡ ਕੇ ਭਾਜਪਾ 'ਚ ਆਏ ਹਨ। ਸੂਬੇ 'ਚ 60 ਮੈਂਬਰੀ ਵਿਧਾਨ ਸਭਾ ਲਈ 18 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 3 ਮਾਰਚ ਨੂੰ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਮਰ ਚੁਕੇ ਬੇਟੇ ਦਾ ਸੀਮੇਨ ਇਸਤੇਮਾਲ ਕਰ ਕੇ ਬਣੇ ਦਾਦਾ-ਦਾਦੀ
NEXT STORY