ਅੰਬਾਸਾ (ਤ੍ਰਿਪੁਰਾ)— ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਤ੍ਰਿਪੁਰਾ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਤਬਦੀਲੀ ਦਾ ਐਲਾਨ ਕਰਦਿਆਂ ਐਤਵਾਰ ਨੂੰ ਕਿਹਾ ਕਿ ਸੂਬੇ 'ਚ ਸੱਤਾ ਤਬਦੀਲੀ ਨੂੰ ਕੋਈ ਰੋਕ ਨਹੀਂ ਸਕਦਾ। ਉਨ੍ਹਾਂ ਉੱਤਰੀ ਧਲਾਈ ਜ਼ਿਲੇ ਦੇ ਅੰਬਾਸਾ ਵਿਖੇ ਇਕ ਜਲਸੇ 'ਚ ਬੋਲਦਿਆਂ ਕਿਹਾ ਕਿ ਸਾਡੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਜੋਸ਼ ਇਹ ਸਪੱਸ਼ਟ ਕਰਦੇ ਹਨ ਕਿ ਸੂਬੇ ਦੇ ਲੋਕ ਵਿਧਾਨ ਸਭਾ ਚੋਣਾਂ 'ਚ ਮਾਣਿਕ ਦੀ ਅਗਵਾਈ ਵਾਲੀ ਮਾਕਪਾ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਹੁਣ ਇਸ ਤਬਦੀਲੀ ਨੂੰ ਕੋਈ ਵੀ ਰੋਕ ਨਹੀਂ ਸਕਦਾ। ਅਸੀਂ ਸੱਤਾ 'ਚ ਅਜਿਹੀ ਤਬਦੀਲੀ ਚਾਹੁੰਦੇ ਹਾਂ ਜੋ ਸੂਬੇ ਦੇ ਹਰ ਵਿਅਕਤੀ ਅਤੇ ਸਮੁੱਚੇ ਵਿਕਾਸ ਲਈ ਕੰਮ ਕਰੇ।
ਬੈਂਗਲੁਰੂ : ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ, 5 ਕਰਮਚਾਰੀਆਂ ਦੀ ਮੌਤ
NEXT STORY