ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਾਂਦਾ ਨਾਲ ਲੱਗਦੇ ਚਿਤਰਕੂਟ ਜ਼ਿਲ੍ਹੇ 'ਚ ਐਤਵਾਰ ਦੁਪਹਿਰ ਸਮੇਂ ਇਕ ਜੀਪ ਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰੈਪੁਰਾ ਥਾਣੇ ਅਧੀਨ ਪੈਂਦੇ ਬਾਂਧੀ ਵੱਲੋਂ ਪ੍ਰਯਾਗਰਾਜ ਜਾ ਰਹੀ ਇਕ ਜੀਪ ਦੀ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਦੋਹਾਂ ਵਾਹਨਾਂ 'ਚ ਸਵਾਰ ਕੁੱਲ 9 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ 2 ਗੰਭੀਰ ਜ਼ਖ਼ਮੀ ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- 'ਮੇਰੇ ਭਰਾ, ਮੰਮੀ-ਪਾਪਾ ਦਾ ਖ਼ਿਆਲ ਰੱਖੀਂ...', ਤੇਜ ਪ੍ਰਤਾਪ ਯਾਦਵ ਦੀ ਇਕ ਹੋਰ ਪੋਸਟ ਨੇ ਸਭ ਨੂੰ ਸੋਚਾਂ 'ਚ ਪਾਇਆ
ਹਾਲਾਂਕਿ ਹਾਲੇ ਪੀੜਤਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ, ਪਰ ਉਨ੍ਹਾਂ ਦਾ ਇਲਾਜ ਰਾਮਨਗਰ ਦੇ ਸਰਕਾਰੀ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਚਰੱਕ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਿਤ ਸ਼ਾਹ ਨੇ ਘੇਰੀ ਮਮਤਾ ਸਰਕਾਰ, ਬੋਲੇ-2026 'ਚ ਪਾਰਟੀ ਨੂੰ ਹਮੇਸ਼ਾ ਲਈ ਉਖਾੜ ਸੁੱਟਿਆ ਜਾਵੇਗਾ
NEXT STORY