ਜੰਮੂ (ਭਾਸ਼ਾ)- ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਇਕ ਸੜਕ ਨਿਰਮਾਣ ਸਥਾਨ 'ਤੇ ਸੁਰੱਖਿਆ ਡਿਵਾਈਡਰ ਨਾਲ ਟਕਰਾ ਕੇ ਇਕ ਟਰੱਕ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ ਮੱਧ ਪ੍ਰਦੇਸ਼ ਵਾਸੀ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਗੰਗਲ ਪੁਲਸ ਥਾਣੇ ਦੇ ਇੰਚਾਰਜ ਅਜੇ ਸਿੰਘ ਚਿਬ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਲਗਭਗ 6.30 ਵਜੇ ਜੰਮੂ ਸ਼ਹਿਰ ਦੇ ਬਾਹਰੀ ਖੇਤਰ 'ਚ ਕਾਲੂਚਕ ਕੋਲ ਹੋਇਆ, ਜਦੋਂ ਸਾਂਬਾ ਜਾ ਰਹੇ ਇਕ ਟਰੱਕ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਇਕ ਪੈਦਲ ਯਾਤਰੀ ਨੂੰ ਕੁਚਲ ਦਿੱਤਾ।
ਜਿਸ ਤੋਂ ਬਾਅਦ ਉਹ ਸੜਕ ਨਿਰਮਾਣ 'ਚ ਲੱਗੇ ਮਜ਼ਦੂਰਾਂ ਦੀ ਸੁਰੱਖਿਆ ਲਈ ਇਕ ਨਿਰਮਾਣ ਏਜੰਸੀ ਵਲੋਂ ਲਗਾਏ ਗਏ ਡਿਵਾਈਡਰਾਂ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਟਰੱਕ ਖੱਡ 'ਚ ਡਿੱਗ ਗਿਆ, ਜਿਸ ਨਾਲ ਊਧਮਪੁਰ ਵਾਸੀ ਉਸ ਦੇ ਡਰਾਈਵਰ ਕੁਲਦੀਪ ਸਿੰਘ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਪੈਦਲ ਯਾਤਰੀ ਦੀ ਪਛਾਣ ਮੱਧ ਪ੍ਰਦੇਸ਼ ਦੇ ਜਬਲਪੁਰ ਵਾਸੀ ਅਜੇ ਚੌਹਾਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੂਨਾਗੜ੍ਹ 'ਚ ਦੋ ਮੰਜ਼ਿਲ ਇਮਾਰਤ ਹੋਈ ਢਹਿ-ਢੇਰੀ, ਮਲਬੇ ਹੇਠਾਂ ਫਸੇ ਕਈ ਲੋਕ
NEXT STORY