ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ ਮੁੰਬਈ-ਆਗਰਾ ਨੈਸ਼ਨਲ ਹਾਈਵੇਅ 'ਤੇ ਇਕ ਟਰੱਕ ਦੀ ਘੋੜਾਗੱਡੀ ਅਤੇ ਮੋਟਰਸਾਈਕਲ ਨਾਲ ਟੱਕਰ ਵਿਚ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਹਾਦਸਾ ਇਗਤਪੁਰੀ ਨੇੜੇ ਮੰਗਲਵਾਰ ਦੇਰ ਰਾਤ ਉਸ ਸਮੇਂ ਵਾਪਰਿਆ, ਜਦੋਂ 51 ਸਾਲਾ ਇਕ ਵਿਅਕਤੀ ਅਤੇ ਉਸ ਦਾ ਭਤੀਜਾ ਘੋੜਾਗੱਡੀ 'ਤੇ ਸਵਾਰ ਹੋ ਕੇ ਜਾ ਰਹੇ ਸਨ ਅਤੇ ਉਨ੍ਹਾਂ ਦੇ ਦੋ ਪੁੱਤਰ ਮੋਟਰਸਾਈਕਲ 'ਤੇ ਸਨ। ਪਰਿਵਾਰ ਦੇ ਚਾਰੋਂ ਮੈਂਬਰ ਘਰ ਜਾ ਰਹੇ ਸਨ।
ਇਗਤਪੁਰੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਸਰਵਿਸ ਰੋਡ ਤੋਂ ਮੁੱਖ ਰੋਡ 'ਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਦੋ-ਪਹੀਆ ਵਾਹਨ ਅਤੇ ਘੋੜਾਗੱਡੀ ਦੋਹਾਂ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਉਸ ਦੇ ਦੋ ਪੁੱਤਰ ਕੁਸ਼ਲ ਸੁਧਾਕਰ ਅਡੋਲੇ, ਪ੍ਰਭਾਕਰ ਸੁਧਾਕਰ ਅਡੋਲੇ ਅਤੇ ਭਜੀਤੇ ਰੋਹਿਤ ਭਾਗੀਰਥ ਅਡੋਲੇ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ ਇਗਤਪੁਰੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਸ਼ਖਸ ਨੂੰ ਪਿੰਡ ਵਾਸੀਆਂ ਨੇ ਹਸਪਤਾਲ ਪਹੁੰਚਾਇਆ। ਪੁਲਸ ਅਧਿਕਾਰੀ ਨੇ ਕਿਹਾ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।
ਹਰਿਆਣਾ 'ਚ ਪਿਓ-ਧੀ ਦਾ ਗੋਲੀਆਂ ਮਾਰ ਕੇ ਕਤਲ, ਘਰ 'ਚ ਖੂਨ ਨਾਲ ਲੱਥਪੱਥ ਮਿਲੀਆਂ ਲਾਸ਼ਾਂ
NEXT STORY