ਰੋਹਤਕ (ਭਾਸ਼ਾ)- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਬੋਹਰ ਪਿੰਡ 'ਚ ਅਣਪਛਾਤੇ ਹਮਲਾਵਰਾਂ ਨੇ 44 ਸਾਲਾ ਇਕ ਵਿਅਕਤੀ ਅਤੇ ਉਸ ਦੀ 14 ਸਾਲਾ ਧੀ ਦਾ ਬੁੱਧਵਾਰ ਨੂੰ ਉਨ੍ਹਾਂ ਘਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਰਬਨ ਐਸਟੇਟ ਥਾਣੇ ਦੇ ਐੱਸ.ਐੱਚ.ਓ. ਦਿਲਬਾਗ ਸਿੰਘ ਨੇ ਕਿਹਾ ਕਿ ਘਟਨਾ ਦੇ ਸਮੇਂ ਵਿਅਕਤੀ ਦੀ 85 ਸਾਲਾ ਮਾਂ ਵੀ ਘਰ ਸੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਗੋਲੀ ਲੱਗਣ ਨਾਲ ਸੁਰੇਂਦਰ ਅਤੇ ਉਸ ਦੀ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ,''ਅਸੀਂ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਕਲੇਸ਼ ਕਾਰਨ ਸੁਰੇਂਦਰ ਦੀ ਪਤਨੀ ਉਸ ਨਾਲ ਨਹੀਂ ਰਹਿ ਰਹੀ ਸੀ। ਉਨ੍ਹਾਂ ਕਿਹਾ,''ਜੋੜੇ ਵਿਚਾਲੇ ਤਲਾਕ ਦੀ ਪ੍ਰਕਿਰਿਆ ਚੱਲ ਰਹੀ ਸੀ, ਅਸੀਂ ਮਾਮਲੇ ਦੀ ਸਾਰੇ ਨਜ਼ਰੀਏ ਨਾਲ ਜਾਂਚ ਕਰ ਰਹੇ ਹਨ।''
ਹੱਜ ਯਾਤਰਾ 'ਚ VIP ਕੋਟੇ ਨੂੰ ਕੇਂਦਰ ਸਰਕਾਰ ਨੇ ਕੀਤਾ ਖ਼ਤਮ, ਸਾਰੇ ਆਮ ਯਾਤਰੀਆਂ ਦੀ ਤਰ੍ਹਾਂ ਹੋਣਗੇ ਸ਼ਾਮਲ
NEXT STORY