ਲਖਨਊ— ਪੂਰੇ ਭਾਰਤ 'ਚ ਟਰੱਕ ਡਰਾਈਵਰਾਂ ਦੇ ਮਨਪਸੰਦ ਡਰੈੱਸ ਲੂੰਗੀ ਹੈ। ਲੂੰਗੀ ਪਾ ਕੇ ਟਰੱਕ ਚਲਾਉਣ 'ਚ ਉਹ ਆਰਾਮ ਮਹਿਸੂਸ ਕਰਦੇ ਹਨ ਪਰ ਹੁਣ ਇਸ ਲੂੰਗੀ ਦੇ ਚੱਕਰ 'ਚ ਉਨ੍ਹਾਂ ਨੂੰ ਭਾਰੀ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਉੱਤਰ ਪ੍ਰਦੇਸ਼ 'ਚ ਲੂੰਗੀ ਪਾ ਕੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਦਾ ਵੀ ਚਾਲਾਨ ਕੱਟਿਆ ਜਾ ਰਿਹਾ ਹੈ। ਉਨ੍ਹਾਂ ਨੂੰ ਅਜਿਹਾ ਕਰਨ 'ਤੇ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਅਦਾ ਕਰਨਾ ਪਵੇਗਾ। ਰਾਜ ਦੇ ਸਾਰੇ ਵਪਾਰਕ ਵਾਹਨਾਂ ਦੇ ਚਾਲਕਾਂ ਅਤੇ ਸਹਾਇਕਾਂ ਨੂੰ ਲੂੰਗੀ ਅਤੇ ਬਨਿਆਨ ਪਾ ਕੇ ਗੱਡੀਆਂ ਚਲਾਉਂਦੇ ਹੋਏ ਫੜਿਆ ਗਿਆ ਤਾਂ ਉਨ੍ਹਾਂ ਨੂੰ 2 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਭਰਨਾ ਪਵੇਗਾ। ਮੋਟਰ ਵਾਹਨ (ਐੱਮ.ਵੀ.) ਐਕਟ ਦੇ ਨਵੇਂ ਪ੍ਰਬੰਧਾਂ ਦੇ ਅਧੀਨ ਡਰਾਈਵਰਾਂ ਨੂੰ ਡਰੈੱਸ ਕੋਡ ਦੀ ਪਾਲਣਾ ਕਰਨੀ ਹੁੰਦੀ ਹੈ ਪਰ ਹਾਲੇ ਤੱਕ ਇਸ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਹੁਣ ਇਸ 'ਤੇ ਸਖਤੀ ਕਰ ਦਿੱਤੀ ਗਈ ਹੈ।
ਚੱਪਲ, ਸੈਂਡਲ ਪਾ ਕੇ ਨਹੀਂ ਚੱਲਾ ਸਕਦੇ ਗੱਡੀ
ਚਾਲਕਾਂ ਨੂੰ ਪੈਂਟ, ਸ਼ਰਟ ਜਾਂ ਫਿਰ ਟੀ-ਸ਼ਰਟ ਪਾ ਕੇ ਗੱਡੀ ਚਲਾਉਣੀ ਪਵੇਗੀ। ਇਸ ਤੋਂ ਇਲਾਵਾ ਚੱਪਲ, ਸੈਂਡਲ ਪਾ ਕੇ ਜਾਂ ਫਿਰ ਨੰਗੇ ਪੈਰ ਗੱਡੀ ਨਹੀਂ ਚੱਲਾ ਸਕਣਗੇ। ਉਨ੍ਹਾਂ ਨੂੰ ਬੂਟ ਪਾਉਣੇ ਜ਼ਰੂਰੀ ਹੋਵੇਗੀ। ਨਵੇਂ ਪ੍ਰਬੰਧਾਂ ਦੇ ਅਧੀਨ ਇਹ ਨਿਯਮ ਸਾਰੇ ਸਕੂਲ ਵਾਹਨਾਂ ਦੇ ਚਾਲਕਾਂ ਲਈ ਵੀ ਲਾਗੂ ਹੋਵੇਗਾ। ਸਕੂਲ ਵਾਹਨ ਚਾਲਕਾਂ ਨੂੰ ਵਰਦੀ ਪਾਉਣਾ ਜ਼ਰੂਰੀ ਹੈ।
ਡਰੈੱਸ ਕੋਡ ਦੀ ਉਲੰਘਣਾ ਕਰਨ 'ਤੇ ਬਖਸ਼ਿਆ ਨਹੀਂ ਜਾਵੇਗਾ
ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਟਰਾਂਸਪੋਰਟ ਕਮਿਸ਼ਨਰ ਗੰਗਾਫਲ ਨੇ ਦੱਸਿਆ ਕਿ ਕੇਂਦਰੀ ਮੋਟਰ ਵਾਹਨ ਐਕਟ ਨੇ ਰਾਜਾਂ ਨੂੰ ਕੁਝ ਆਵਾਜਾਈ ਸੁਰੱਖਿਆ ਨਿਯਮਾਂ ਨੂੰ ਬਣਾਉਣ ਅਤੇ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਸਖਤ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਡਰਾਈਵਰਾਂ ਨੂੰ ਫੁੱਲ ਪੈਂਟ, ਸ਼ਰਟ ਅਤੇ ਬੰਦ ਬੂਟ ਪਾਉਣੇ ਚਾਹੀਦੇ ਹਨ। ਇਹ ਨਿਯਮ ਸਹਾਇਕਾਂ ਜਾਂ ਕੰਡਕਟਰਾਂ 'ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਵਾਹਨ ਚਾਲਕਾਂ ਨੂੰ ਡਰੈੱਸ ਕੋਡ ਦੀ ਉਲੰਘਣਾ ਕਰਨ 'ਤੇ ਬਖਸ਼ਿਆ ਨਹੀਂ ਜਾਵੇਗਾ।
ਹੁਣ ਚੱਪਲ ਪਹਿਨ ਕੇ ਬਾਈਕ ਚਲਾਉਣ 'ਤੇ ਵੀ ਕੱਟੇਗਾ ਚਾਲਾਨ
NEXT STORY