ਨਵੀਂ ਦਿੱਲੀ— 1 ਸਤੰਬਰ 2019 ਤੋਂ ਦੇਸ਼ ਭਰ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਕਰ ਦਿੱਤਾ ਗਿਆ ਹੈ। ਮੋਟਰ ਵ੍ਹੀਕਲ ਐਕਟ 'ਚ ਸੋਧ ਤੋਂ ਬਾਅਦ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੋਂ 10 ਗੁਣਾ ਵਧ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ 'ਤੇ ਹੁਣ 500 ਦੀ ਥਾਂ 5,000 ਰੁਪਏ ਤਕ ਦਾ ਜੁਰਮਾਨਾ ਕੱਟਿਆ ਜਾ ਰਿਹਾ ਹੈ। ਜੇਕਰ ਕੋਈ ਚੱਪਲ ਪਹਿਨ ਕੇ ਦੋ-ਪਹੀਆ ਵਾਹਨ ਚਲਾਉਂਦਾ ਹੈ ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਸੂਤਰਾਂ ਮੁਤਾਬਕ ਚੱਪਲ ਪਹਿਨ ਕੇ ਦੋ-ਪਹੀਆ ਵਾਹਨ ਚਲਾਉਂਦੇ ਹੋਏ ਫੜੇ ਜਾਣ 'ਤੇ ਤੁਹਾਨੂੰ 1,000 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਜੇਕਰ ਤੁਸੀਂ ਮੁੜ ਇਹ ਗਲਤੀ ਕਰਦੇ ਹੋ ਤਾਂ ਤੁਹਾਨੂੰ 15 ਦਿਨ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ। ਨਿਯਮਾਂ ਮੁਤਾਬਕ ਚੱਪਲ ਪਹਿਨ ਕੇ ਗਿਅਰ ਵਾਲੇ ਦੋ-ਪਹੀਆ ਵਾਹਨ ਚਲਾਉਣ ਦੀ ਆਗਿਆ ਨਹੀਂ ਹੈ, ਕਿਉਂਕਿ ਇਸ ਨਾਲ ਹਾਦਸੇ ਦੀ ਸੰਭਾਵਨਾਵਾਂ ਵਧ ਸਕਦੀਆਂ ਹਨ।
ਇੱਥੇ ਦੱਸ ਦੇਈਏ ਕਿ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਸਿਫਾਰਸ਼ 'ਤੇ ਮੋਟਰ ਵ੍ਹੀਕਲ ਐਕਟ 'ਚ ਸੋਧ ਨਾਲ ਟ੍ਰੈਫਿਕ ਜੁਰਮਾਨਾ ਕਈ ਗੁਣਾ ਵਧ ਗਿਆ ਹੈ। ਸੀਟ ਬੈਲਟ ਨਾ ਲਾਉਣ 'ਤੇ 100 ਦੀ ਥਾਂ 1000 ਰੁਪਏ ਦਾ ਜੁਰਮਾਨਾ ਹੋਵੇਗਾ। ਰੈੱਡ ਲਾਈਟ ਜੰਪ ਕਰਨ 'ਤੇ 1000 ਦੀ ਥਾਂ 5,000 ਦੇਣ ਪੈਣਗੇ। ਇਸ ਤਰ੍ਹਾਂ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 1000 ਤੋਂ 10,000 ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ 'ਤੇ 500 ਰੁਪਏ ਦੀ ਥਾਂ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਜੇਕਰ ਕੋਈ ਨਾਬਾਲਗ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 10,000 ਰੁਪਏ ਜੁਰਮਾਨਾ ਭਰਨਾ ਹੋਵੇਗਾ, ਜੋ ਪਹਿਲਾਂ 500 ਰੁਪਏ ਸੀ। ਬਿਨਾਂ ਹੈਲਮੇਟ ਗੱਡੀ ਚਲਾਉਣ ਵਾਲੇ ਤੋਂ 500 ਦੀ ਥਾਂ 1,000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।
2030 ਤੱਕ 50 ਲੱਖ ਹੈਕਟੇਅਰ ਬੰਜਰ ਜ਼ਮੀਨ ਨੂੰ ਬਣਾਵਾਂਗੇ ਉਪਜਾਊ : ਨਰਿੰਦਰ ਮੋਦੀ
NEXT STORY