ਹਾਥਰਸ- ਮੰਗਲਵਾਰ ਨੂੰ ਇਕ ਟਰੱਕ ਅਤੇ ਵੈਨ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਬੱਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਵਾਪਰਿਆ।
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਪੁਲਸ ਅਨੁਸਾਰ, ਇਹ ਹਾਦਸਾ ਹਾਥਰਸ ਜੰਕਸ਼ਨ ਥਾਣੇ ਦੇ ਅਧੀਨ ਜੈਤਪੁਰ ਪਿੰਡ 'ਚ ਹੋਇਆ। ਸਿੰਕਦਰਾਰਾਊ ਦੇ ਖੇਤਰ ਅਧਿਕਾਰੀ (ਸੀਓ) ਸ਼ਾਮਵੀਰ ਸਿੰਘ ਨੇ ਦੱਸਿਆ ਕਿ ਟਰੱਕ ਅਤੇ ਵੈਨ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਤਿੰਨ ਬੱਚੇ ਸ਼ਾਮਲ ਹਨ। ਸਿੰਘ ਨੇ ਕਿਹਾ,''ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਪਛਾਣ ਕਰਨ ਲਈ ਬੁਲਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gas ਸਿਲੰਡਰ ਨਾਲ ਵਾਪਰਿਆ ਹਾਦਸਾ ਤਾਂ ਮਿਲੇਗਾ 50 ਲੱਖ ਦਾ ਮੁਆਵਜ਼ਾ! ਜਾਣੋ ਕਿਵੇਂ ਕੀਤਾ ਜਾਂਦੈ ਕਲੇਮ
NEXT STORY